ਸੰਗਰੂਰ ਦੇ ਸਕੂਲ 'ਚ ਬੱਚਿਆਂ ਨੂੰ ਖਰਾਬ ਖਾਣਾ ਦੇਣ ਦਾ ਮਾਮਲਾ ਸੰਗਰੂਰ:ਸੰਗਰੂਰ ਤੋਂ ਇਸ ਸਮੇਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਸੰਗਰੂਰ ਦੇ ਘਾਬਦਾ ਵਿਖੇ ਮੈਰੀਟੋਰੀਅਸ ਸਕੂਲ ‘ਚ ਬੱਚਿਆਂ ਨੂੰ ਖਰਾਬ ਖਾਣਾ ਦਿੱਤਾ ਗਿਆ ਹੈ। ਜਿਸ ਕਾਰਨ ਬਿਮਾਰ ਹੋਣ ਵਾਲੇ ਬੱਚਿਆ ਦੀ ਗਿਣਤੀ ਕਰੀਬ 60 ਹੋ ਚੁੱਕੀ ਹੈ। ਬੱਚਿਆਂ ਦੀ ਹਾਲਤ ਖਰਾਬ ਹੋਣ ਤੋਂ ਬਾਅਦ ਬੱਚਿਆਂ ਨੂੰ ਸਰਕਾਰੀ ਤੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿਥੇ ਬੱਚਿਆਂ ਦੇ ਮਾਪਿਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਬੱਚਿਆਂ ਦੇ ਮਾਪਿਆਂ ਦਾ ਇਲਜ਼ਾਮ ਹੈ ਕਿ ਦੀਵਾਲੀ ਤੋਂ ਬਾਅਦ ਤੋਂ ਹੀ ਬੱਚਿਆਂ ਨੂੰ ਖਾਣਾ ਚੰਗਾ ਨਹੀਂ ਦਿੱਤਾ ਜਾ ਰਿਹਾ ਸੀ ਜਿਸ ਲਈ ਕਈ ਵਾਰ ਸ਼ਿਕਾਇਤ ਵੀ ਦਿੱਤੀ ਗਈ ਹੈ, ਪਰ ਕੋਈ ਸੁਣਵਾਈ ਨਹੀਂ ਹੋਈ। Bad food has been given to children in meritorious school
ਹੋਸਟਲ ਦੇ ਠੇਕੇਦਾਰ 'ਤੇ ਐਕਸ਼ਨ: ਦੱਸ ਦਈਏ ਕਿ ਸਖ਼ਤ ਐਕਸ਼ਨ ਲੈਂਦਿਆ ਪੁਲਿਸ ਵਲੋਂ ਸਕੂਲ ਵਿੱਚ ਬੱਚਿਆਂ ਨੂੰ ਜ਼ਹਿਰੀਲਾ ਖਾਣ ਦੇਣ ਉੱਤੇ ਹੋਸਟਲ ਵਿੱਚ ਖਾਣਾ ਦੇਣ ਵਾਲੇ ਠੇਕੇਦਾਰ ਅਤੇ ਮੈਸ ਮੈਨੇਜਰ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਠੇਕੇਦਾਰ ਮਨਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 307 ਧਾਰਾ ਤਹਿਤ ਪਰਚਾ ਵੀ ਦਰਜ ਕੀਤਾ ਗਿਆ ਹੈ। ਹੋਸਟਲ ਦਾ ਕੰਟਰੈਕਟ ਵੀ ਰੱਦ ਕੀਤਾ ਗਿਆ।
60 ਦੇ ਕਰੀਬ ਬੱਚੇ ਬਿਮਾਰ ਹੋਏ : ਜ਼ਿਕਰਯੋਗ ਹੈ ਕਿ ਸਰਕਾਰਾਂ ਵੱਲੋਂ ਬੱਚਿਆਂ ਨੂੰ ਮਿੱਡ ਡੇਅ ਮੀਲ ਦੇਣ ਦੀ ਗੱਲ ਤਾਂ ਕੀਤੀ ਜਾਂਦੀ ਹੈ। ਪਰ, ਬੱਚਿਆਂ ਨੂੰ ਕਿਸ ਤਰ੍ਹਾਂ ਦਾ ਖਾਣਾ ਮਿਲਦਾ ਉਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ। ਅਜਿਹੀ ਘਟਨਾ ਸਾਹਮਣੇ ਸੰਗਰੂਰ ਦੇ ਮੈਰੀਟੋਰੀਅਸ ਸਕੂਲ ਵਿੱਚ ਸਾਹਮਣੇ ਆਈ ਹੈ। ਜਿੱਥੇ ਪੜ੍ਹਨ ਵਾਲੇ ਕਰੀਬ 60 ਬੱਚੇ ਇੱਕੋ ਰਾਤ ਹੀ ਬਿਮਾਰ ਹੋ ਗਏ ਹਨ। ਇਨ੍ਹਾਂ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸਰਕਾਰੀ ਹਸਪਤਾਲ ਵਿੱਚ ਭਰਤੀ ਹੋਏ ਬੱਚਿਆਂ ਦਾ ਕਹਿਣਾ ਹੈ ਕਿ ਸਾਨੂੰ ਸਕੂਲ ਪ੍ਰਸ਼ਾਸਨ ਵੱਲੋਂ ਵਧੀਆ ਖਾਣਾ ਨਹੀਂ ਦਿੱਤਾ ਜਾ ਰਿਹਾ। ਜਿਸ ਵਿੱਚ ਸੁੰਡੀਆਂ ਵਾਲਾ ਖਾਣਾ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਅਸੀਂ ਬਿਮਾਰ ਹੋਏ ਹਾਂ। ਬੱਚਿਆਂ ਨੇ ਅਤੇ ਉਨ੍ਹਾਂ ਦੇ ਮਾਪਿਆਂ ਨੇ ਕਿਹਾ ਕਿ ਸਾਡੇ ਵੱਲੋਂ ਕਈ ਵਾਰ ਇਹ ਗੱਲ ਸਕੂਲ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੀ ਗਈ ਹੈ। ਪਰ, ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਪਿਛਲੇ ਤਿੰਨ ਦਿਨਾਂ ਤੋਂ ਬੱਚਿਆਂ ਦੇ ਪੇਟ ਵਿੱਚ ਦਰਦ ਹੋ ਰਿਹਾ ਸੀ, ਪਰ ਇਸ ਵੱਲ ਵੀ ਕੋਈ ਧਿਆਨ ਨਾ ਦਿੱਤਾ ਗਿਆ। meritorious school sangrur
ਸਿੱਖਿਆ ਮੰਤਰੀ ਨੇ ਵਲੋਂ ਸਖ਼ਤ ਐਕਸ਼ਨ ਪਿਛਲੇ ਚਾਰ ਦਿਨਾਂ ਤੋਂ ਬੱਚੇ ਬਿਮਾਰ: ਬੱਚਿਆਂ ਨੇ ਕਿਹਾ ਕਿ ਅੱਜ ਸਾਨੂੰ ਉਲਟੀਆਂ ਲੱਗ ਗਈਆਂ ਜਿਸ ਤੋਂ ਬਾਅਦ ਸਾਨੂੰ ਸੰਗਰੂਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਸਬੰਧੀ ਜਦੋਂ ਬੱਚਿਆਂ ਦੇ ਮਾਂ ਬਾਪ ਨਾਲ ਗੱਲ ਕੀਤੀ ਗਈ ਤਾਂ ਮਾਂ ਬਾਪ ਵੀ ਕਾਫੀ ਗੁੱਸੇ ਵਿੱਚ ਨਜ਼ਰ ਆਏ। ਉਨ੍ਹਾਂ ਦਾ ਕਹਿਣਾ ਸੀ ਕਿ ਸਾਡੇ ਬੱਚਿਆਂ ਨੂੰ ਖਰਾਬ ਖਾਣਾ ਦਿੱਤਾ ਜਾ ਰਿਹਾ ਹੈ ਅਤੇ ਕੋਈ ਵੀ ਸਾਨੂੰ ਜਾਣਕਾਰੀ ਨਹੀਂ ਦਿੱਤੀ ਗਈ। ਪਿਛਲੇ ਚਾਰ ਦਿਨਾਂ ਤੋਂ ਸਾਡੇ ਬੱਚੇ ਬਿਮਾਰ ਹਨ, ਪਰ ਸਾਨੂੰ ਕੋਈ ਵੀ ਸੂਚਨਾ ਨਹੀਂ ਦਿੱਤੀ ਗਈ। ਜਦੋਂ ਅੱਜ ਸਾਡੇ ਬੱਚਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤਾਂ ਸਾਨੂੰ ਸਿਕਿਉਰਿਟੀ ਇੰਚਾਰਜ ਦਾ ਫੋਨ ਆਇਆ। ਇਸ ਸਬੰਧੀ ਸੰਗਰੂਰ ਦੇ ਐਸਐਮਓ ਡਾਕਟਰ ਕਿਰਪਾਲ ਦਾ ਕਹਿਣਾ ਹੈ ਕਿ ਸਾਡੇ ਕੋਲ ਫੂਡ ਪੋਇਜ਼ਨਿੰਗ ਨਾਲ ਪੀੜਤ ਬੱਚੇ ਆਏ ਹਨ ਜਿਨ੍ਹਾਂ ਦੇ ਪੇਟ ਵਿੱਚ ਦਰਦ ਹੈ ਤੇ ਸਾਡੇ ਵੱਲੋਂ ਉਨ੍ਹਾਂ ਦਾ ਬਣਦਾ ਇਲਾਜ ਕੀਤਾ ਗਿਆ ਹੈ।
ਸਿੱਖਿਆ ਮੰਤਰੀ ਨੇ ਲੈ ਲਿਆ ਸਖ਼ਤ ਐਕਸ਼ਨ: ਉਥੇ ਹੀ ਇਸ ਪੂਰੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਐਕਸ਼ਨ ਵਿੱਚ ਆ ਗਏ ਹਨ ਅਤੇ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਬੱਚਿਆਂ ਦੀ ਸਿਹਤ ਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਕਿਹਾ ਕਿ ਅਜਿਹਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜਲਦ ਹੀ ਖਰਾਬ ਖਾਣਾਂ ਬਣਾਉਣ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।