ਧੂਰੀ :ਕੱਚੇ ਸਫਾਈ ਸੇਵਕਾਂ ਦੀ ਹੜਤਾਲ ਚੱਲ ਰਹੀ ਹੈ। ਧੂਰੀ ਵਿਖੇ ਮਾਮਲਾ ਉਦੋਂ ਗਰਮਾਗਿਆ ਜੱਦੋ ਕਾਂਗਰਸੀ ਵਿਧਾਇਕ ਵੱਲੋਂ ਸ਼ਹਿਰ ਵਿੱਚ ਪਿਆ ਕੁੜਾ ਚੁੱਕਿਆਇਆ ਜਾ ਰਿਹਾ ਸੀ। ਸਫਾਈ ਸੇਵਕਾ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਸਫਾਈ ਸੇਵਕਾ ਦਾ ਕਹਿਣਾ ਹੈ ਕਿ ਕਾਂਗਰਸੀ ਵਿਧਾਇਕ ਨੇ ਉਨ੍ਹਾਂ ਦੇ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਅਤੇ ਕਿਹਾ ਕਿ ਮੈਂ ਤਾਂ ਇਹਦਾ ਹੀ ਕੁੜਾ ਚੁਕਾਵਾਗਾਂ।
ਵਿਧਾਇਕ ਵੱਲੋਂ ਕੂੜਾ ਚੁਕਵਾਉਣ ਦਾ ਮਾਮਲਾ ਗਰਮਾਇਆ - Sweepers
ਧੂਰੀ ਵਿਖੇ ਵਿਧਾਇਕ ਵੱਲੋਂ ਸ਼ਹਿਰ ਵਿੱਚ ਕੂੜਾ ਚੁੱਕਵਾਉਣ ਦਾ ਮਾਮਲਾ ਗਰਮਾਗਿਆ ਹੈ ਜਿਸ ਦੇ ਚੱਲਦੇ ਸ਼ਹਿਰ ਦੇ ਸਫਾਈ ਸੇਵਕਾ ਦੇ ਵਿਚਾਲੇ ਰੋਸ਼ ਪੈਦਾ ਹੋ ਗਿਆ ਜਿਸ ਦੇ ਚੱਲਦੇ ਜੇਕਰ ਇਹ ਕੰਮ ਕਾਂਗਰਸੀ ਵਿਧਾਇਕ ਨੇ ਬੰਦ ਨਹੀਂ ਕੀਤਾ ਤਾਂ ਵਿਧਾਇਕ ਦੀ ਕੋਠੀ ਦਾ ਘਿਰਾਓ ਕੀਤੀ ਜਾਵੇਗਾ।
ਇਸ ਮੁੱਦੇ ਸਫਾਈ ਸੇਵਕਾਂ ਦੇ ਪ੍ਰਧਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਸਿਰਫ ਰਾਜਨੀਤੀ ਕਰ ਰਿਹਾ ਹੈ ਜੇ ਉਸਨੂੰ ਸ਼ਹਿਰ ਵਾਸਿਆ ਜਾਂ ਸਫਾਈ ਸੇਵਕਾਂ ਦੀ ਇਨ੍ਹੀ ਹਿ ਚਿੰਤਾਂ ਹੈ ਤਾਂ ਉਹ ਪੰਜਾਬ ਸਰਕਾਰ ਅੱਗੇ ਜਾ ਕੇ ਸਫਾਈ ਸੇਵਕਾ ਦੀ ਗੱਲ ਰੱਖਣ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਕਾਂਗਰਸੀ ਵਿਧਾਇਕ ਸਫਾਈ ਸੇਵਕਾ ਨਾਲ ਮੁਆਫੀ ਨਹੀਂ ਮੰਗਦੇ ਹਨ ਤਾਂ ਵਿਧਾਇਕ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਅਤੇ ਜੋ ਵੀ ਬਾਅਦ ਵਿੱਚ ਹੋਵੇਗਾ ਉਸ ਦੀ ਜਿੰਮੇਵਾਰੀ ਸਰਕਾਰ ਦੀ ਅਤੇ ਖੁਦ ਕਾਂਗਰਸੀ ਵਿਧਾਇਕ ਦੀ ਹੋਵੇਗੀ।
ਇਹ ਵੀ ਪੜ੍ਹੋ : ਸਿਸਵਾਂ ਫਾਰਮ ਹਾਊਸ 'ਤੇ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰਾਂ ਦੀ ਪੁਲਿਸ ਨੇ ਕੀਤੀ ਖਿੱਚ ਧੂਹ