ਪੰਜਾਬ

punjab

By

Published : Jun 9, 2019, 9:15 PM IST

ETV Bharat / state

ਮਿਸ਼ਨ ਫ਼ਤਿਹ 'ਚ ਮੁੜ ਆਈ ਰੁਕਾਵਟ, ਬਾਹਰ ਕੱਢਣ 'ਚ ਲੱਗੇਗਾ ਹੋਰ ਸਮਾਂ

ਸੰਗਰੂਰ ਦੇ ਭਗਵਾਨਪੁਰਾ 'ਚ ਬੋਰਵੈੱਲ 'ਚ ਡਿੱਗੇ 2 ਸਾਲਾ ਫ਼ਤਿਹਵੀਰ ਨੂੰ ਬਚਾਉਣ ਦਾ ਬਚਾਅ ਕਾਰਜ ਜਾਰੀ ਹੈ, ਪਰ ਉਸ ਦੇ ਬਚਾਅ ਕਾਰਜ 'ਚ ਮੁੜ ਰੁਕਾਵਟ ਆਉਣ ਦੀ ਖ਼ਬਰ ਹੈ।

ਮਿਸ਼ਨ ਫ਼ਤਿਹ

ਸੰਗਰੂਰ: ਪਿਛਲੇ 76 ਘੰਟਿਆਂ 'ਤੋਂ ਫ਼ਤਿਹਵੀਰ ਨੂੰ ਬਚਾਉਣ ਲਈ ਐੱਨਡੀਆਰਐੱਫ਼ ਟੀਮ ਵੱਲੋਂ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਪਰ ਉਸ ਵਿੱਚ ਫਿਰ ਨਵੀਂ ਮੁਸ਼ਕਲ ਖੜ੍ਹੀ ਹੋ ਗਈ ਹੈ।

ਦਰਅਸਲ, ਜਿਸ ਬੋਰ ਵਿੱਚ ਫ਼ਤਹਿਵੀਰ ਸਿੰਘ ਫ਼ਸਿਆ ਹੋਇਆ ਹੈ, ਉਸ ਦੇ ਬਰਾਬਰ ਲਗਭਗ 110 ਫੁੱਟ ਡੂੰਘਾ ਤੇ 3 ਫੁੱਟ ਚੌੜਾ ਬੋਰ ਪੁੱਟਿਆ ਗਿਆ ਹੈ, ਅਤੇ ਫ਼ਤਿਹਵੀਰ ਲਗਭਗ 104 ਫੁੱਟ 'ਤੇ ਫ਼ਸਿਆ ਹੋਇਆ ਹੈ। ਦੋਹਾਂ ਬੋਰਾਂ ਨੂੰ ਜੋੜਨ ਲਈ ਐੱਨਡੀਆਰਐੱਫ਼ ਦੀ ਟੀਮ ਨੇ ਇੱਕ ਸੁਰੰਗ ਪੁੱਟੀ, ਜਿਸ ਦੀ ਦਿਸ਼ਾ ਗ਼ਲਤ ਹੋ ਗਈ।

ਫ਼ੋਟੋ

ਦੱਸਿਆ ਜਾ ਰਿਹਾ ਹੈ ਕਿ ਟੀਮ ਵੱਲੋਂ 3 ਤੋਂ 4 ਫੁੱਟ ਡੁੰਗੀ ਸੁਰੰਗ ਪੱਟੀ ਫਿਰ ਵੀ ਫ਼ਤਹਿ ਦੇ ਬੋਰ ਦੀ ਪਾਈਪ ਨਹੀਂ ਲੱਭੀ ਜਾ ਸਕੀ। ਹੁਣ ਐੱਨਡੀਆਰਐਫ਼ ਦਸਤੇ ਦੇ ਮੈਂਬਰ ਬੋਰ ਤੋਂ ਬਾਹਰ ਆ ਗਏ ਹਨ। ਇਸ ਦੇ ਨਾਲ ਹੀ ਜਿਨ੍ਹਾਂ ਸਮਾਜਸੇਵੀਆਂ ਨੇ ਬਚਾਅ ਵਾਲਾ ਬੋਰ ਪੁੱਟਿਆ ਹੈ, ਹੁਣ ਉਹ ਹੇਠਾਂ ਜਾ ਕੇ ਸੁਰੰਗ ਦੀ ਸਹੀ ਦਿਸ਼ਾ ਦੀ ਨਿਸ਼ਾਨਦੇਹੀ ਕਰਨਗੇ।

ਸੁਰੰਗ ਪੁੱਟੇ ਜਾਣ ਮਗਰੋਂ ਲੋਹੇ ਦਾ ਜੰਗਲਾ ਪਾਇਆ ਜਾਵੇਗਾ ਤੇ ਫ਼ਤਹਿ ਨੂੰ ਉਸ ਦੇ ਬਰਾਬਰ ਤੋਂ ਬਚਾਅ ਵਾਲੇ ਪਾਸੇ ਲਿਆਂਦਾ ਜਾਵੇਗਾ। ਪਰ ਇਸ ਵਿੱਚ ਹਾਲੇ ਹੋਰ ਸਮਾਂ ਲੱਗ ਸਕਦਾ ਹੈ।

ABOUT THE AUTHOR

...view details