ਪੰਜਾਬ

punjab

ETV Bharat / state

ਸ਼ਰਾਰਤੀ ਅਨਸਰਾਂ ਨੇ ਜ਼ਹਿਰਲੀ ਸਪੇਰਅ ਨਾਲ ਕਿਸਾਨ ਦੀ ਫਸਲ ਕੀਤੀ ਤਬਾਹ

ਭਵਾਨੀਗੜ੍ਹ ਦੇ ਪਿੰਡ ਚੰਨੋ ਵਿਖੇ ਕਿਸਾਨ ਦੀ ਝੋਨੇ ਦੀ ਫ਼ਸਲ 'ਤੇ ਸ਼ਰਾਰਤੀ ਅਨਸਰਾਂ ਵੱਲੋਂ ਜ਼ਹਿਰਲੀ ਸਪੇਰਅ ਨਾਲ ਫ਼ਸਲ ਨੂੰ ਨਸ਼ਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲੈ ਲਿਆ ਹੈ।

Mischievous elements destroyed the farmer's crop with poisonous spray
ਸ਼ਰਾਰਤੀ ਅਨਸਰਾਂ ਨੇ ਜ਼ਹਿਰਲੀ ਸਪੇਰਅ ਨਾਲ ਕਿਸਾਨ ਦੀ ਫਸਲ ਕੀਤੀ ਤਬਾਹ

By

Published : Aug 21, 2020, 5:03 AM IST

ਸੰਗਰੂਰ: ਭਵਾਨੀਗੜ੍ਹ ਦੇ ਪਿੰਡ ਚੰਨੋ ਵਿਖੇ ਕਿਸਾਨ ਦੀ ਝੋਨੇ ਦੀ ਫ਼ਸਲ 'ਤੇ ਸ਼ਰਾਰਤੀ ਅਨਸਰਾਂ ਵੱਲੋਂ ਜ਼ਹਿਰਲੀ ਸਪੇਰਅ ਨਾਲ ਫ਼ਸਲ ਨੂੰ ਨਸ਼ਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲੈ ਲਿਆ ਹੈ।

ਸ਼ਰਾਰਤੀ ਅਨਸਰਾਂ ਨੇ ਜ਼ਹਿਰਲੀ ਸਪੇਰਅ ਨਾਲ ਕਿਸਾਨ ਦੀ ਫਸਲ ਕੀਤੀ ਤਬਾਹ

ਪੀੜਤ ਕਿਸਾਨ ਨੇ ਦੱਸਿਆ ਕਿ ਉਸ ਦੀ 5 ਏਕੜ ਝੋਨੇ ਦੀ ਫਸਲ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਜ਼ਹਿਰਲੀ ਸਪੇਰਅ ਨਾਲ ਨਸ਼ਟ ਕਰ ਦਿੱਤਾ ਗਿਆ ਹੈ। ਕਿਸਾਨ ਨੇ ਕਿਹਾ ਫਸਲ ਲਗਭਗ ਪੱਕ ਕੇ ਤਿਆਰ ਹੋ ਗਈ ਸੀ। ਪੀੜਤ ਕਿਸਾਨ ਨੇ ਦੱਸਿਆ ਕਿ ਉਸ ਦਾ ਕਰੀਬ 3 ਲੱਖ ਤੋਂ ਜ਼ਿਆਦਾ ਦਾ ਨੁਕਸਾਨ ਹੋ ਗਿਆ ਹੈ। ਇਸ ਦੇ ਨਾਲ ਹੀ ਕਿਸਾਨ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਫੜ੍ਹ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਉਸ ਨੇ ਸਰਕਾਰ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ।

ਉੱਥੇ ਹੀ ਇਸ ਮੌਕੇ ਜਾਇਜ਼ਾ ਲੈਣ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਜਾਂਚ ਕੀਤੀ ਜਾਵੇਗੀ ਕਿ ਇਹ ਕਿਸੇ ਨੇ ਜਾਣ-ਬੂਝ ਕੇ ਜ਼ਹਿਰਲੀ ਦਵਾਈ ਪਾਈ ਹੈ ਜਾਂ ਕਿਸਾਨ ਵੱਲੋਂ ਫਸਲ ਲਈ ਵਰਤੀ ਗਈ ਦਵਾਈ ਵਿੱਚ ਕੋਈ ਨੁਕਸ ਸੀ। ਇਸ ਬਾਰੇ ਉਹ ਖੇਤੀਬਾੜੀ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।

ਇਹ ਵੀ ਪੜੋ: ਕੋਰੋਨਾ ਨੇ ਕੈਪਟਨ ਨੂੰ ਫਿਕਰਾਂ 'ਚ ਪਾਇਆ, ਦਿੱਤੇ ਟੈਸਟਿੰਗ ਵਧਾਉਣ ਦੇ ਹੁਕਮ

ABOUT THE AUTHOR

...view details