ਮਲੇਰਕੋਟਲਾ: ਸ਼ਹੀਦ ਫ਼ੌਜੀ ਵੀਰਪਾਲ ਸਿੰਘ ਦੀ ਦੇਹ ਨੂੰ ਮਲੇਰਕੋਟਲਾ ਦੇ ਨਜ਼ਦੀਕੀ ਪਿੰਡ ਗੁਆਰਾ ਵਿਖੇ ਲਿਆਂਦਾ ਗਿਆ, ਜਿਥੇ ਵੀਰਪਾਲ ਸਿੰਘ ਦਾ ਸਰਕਾਰੀ ਸਨਮਾਨ ਨਾਲ ਸਸਕਾਰ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ ਵਿਕਰਮਜੀਤ ਸਿੰਘ ਪਹੁੰਚੇ ਪਰ ਕੋਈ ਵੀ ਮੰਤਰੀ ਨਜ਼ਰ ਨਹੀਂ ਪਹੁੰਚਿਆ।
ਸ਼ਹੀਦ ਫ਼ੌਜੀ ਵੀਰਪਾਲ ਸਿੰਘ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਸਸਕਾਰ
22 ਸਾਲਾ ਸ਼ਹੀਦ ਫ਼ੌਜੀ ਵੀਰਪਾਲ ਸਿੰਘ ਦੀ ਦੇਹ ਨੂੰ ਉਸ ਦੇ ਜੱਦੀ ਪਿੰਡ ਗੁਆਰਾ ਵਿਖੇ ਲਿਆਂਦਾ ਗਿਆ, ਜਿਥੇ ਵੀਰਪਾਲ ਸਿੰਘ ਦਾ ਸਰਕਾਰੀ ਸਨਮਾਨ ਨਾਲ ਸਸਕਾਰ ਕੀਤਾ ਗਿਆ।
ਫ਼ੋਟੋ
ਉੱਥੇ ਹੀ ਪਰਿਵਾਰਕ ਮੈਬਰਾਂ ਅਤੇ ਆਏ ਲੋਕਾਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਵਿੱਚ ਸ਼ਹੀਦ ਦੀ ਯਾਦ 'ਚ ਯਾਦਗਾਰੀ ਸਮਾਰਕ ਬਣਾਇਆ ਜਾਵੇ ਅਤੇ ਇਸ ਗ਼ਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ। ਦੱਸ ਦਈਏ ਕਿ 22 ਸਾਲਾ ਸ਼ਹੀਦ ਫ਼ੌਜੀ ਵੀਰਪਾਲ ਸਿੰਘ ਆਪਣੀਆਂ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ।
ਇਹ ਵੀ ਪੜ੍ਹੋ: ਪਾਸਪੋਰਟ ਦੀ ਸ਼ਰਤ ਖ਼ਤਮ ਕਰਨ ਨੂੰ ਲੈ ਕੇ ਭਾਰਤ ਅਤੇ ਪਾਕਿ ਦੇ ਅਧਿਕਾਰੀਆਂ ਵਿਚਾਲੇ ਮੀਟਿੰਗ ਹੋਣ ਦੀ ਚਰਚਾ
Last Updated : Nov 20, 2019, 6:07 PM IST