ਸੰਗਰੂਰ: ਮਲੇਰਕਟੋਲਾ 'ਚ 23 ਜਨਵਰੀ 2020 ਨੂੰ ਨਿੱਜੀ ਮੈਰਿਜ ਪੈਲੇਸ ਦੇ ਮਾਲਕ ਮੁਹੰਮਦ ਅਨਵਰ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਇਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁੱਖੀ ਦੀਆਂ ਹਦਾਇਤਾਂ 'ਤੇ ਇਸ ਕੇਸ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਪੁਲਿਸ ਨੇ ਇੱਕ ਹਫ਼ਤੇ ਵਿੱਚ ਇਸ ਕਤਲ ਮਾਮਲੇ ਦੀ ਉਲੱਝੀ ਗੁੱਥੀ ਨੂੰ ਹਲ ਕੀਤਾ।
ਪੁਲਿਸ ਨੇ ਮੁਹੰਮਦ ਅਨਵਰ ਦੇ ਕਤਲ ਮਾਮਲੇ 'ਚ 3 ਵਿਅਕਤੀਆਂ ਦਾ ਨਾਂਅ ਨਾਮਜ਼ਦ ਕੀਤੇ, ਜਿਸ ਚੋਂ 2 ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਲੈ ਲਿਆ ਹੈ ਤੇ ਇੱਕ ਅਜੇ ਫਰਾਰ ਹੈ। ਇਸ ਦੀ ਜਾਣਕਾਰੀ ਪੁਲਿਸ ਮੁੱਖੀ ਸੰਦੀਪ ਗਰਗ ਨੇ ਪ੍ਰੈੱਸ ਕਾਨਫਰੰਸ ਦੌਰਾਨ ਸ਼ਾਝੀ ਕੀਤੀ।
ਐਸਐਸਪੀ ਸੰਦੀਪ ਗਰਗ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 3 ਮਹੀਨੇ ਪਹਿਲਾਂ ਘੁਦੂ ਨਾਂਅ ਦੇ ਵਿਅਕਤੀ ਦਾ ਕਤਲ ਹੋਇਆ ਸੀ, ਜਿਸ 'ਚ ਘੁੱਦੂ ਦੇ ਸਾਥੀਆਂ ਦਾ ਮੰਨਣਾ ਸੀ ਕਿ ਘੁੱਦੂ ਦਾ ਕਤਲ ਯਾਸੀਨ ਉਰਫ਼ ਘੁਗੂ ਤੇ ਮੁਹੰਮਦ ਅਨਵਰ ਨੇ ਕੀਤਾ ਹੈ। ਇਸ ਕਰਕੇ ਇਨ੍ਹਾਂ 3 ਮੁਲਜ਼ਮਾਂ ਨੇ ਬਦਲਾ ਲੈਣ ਲਈ ਮੁਹੰਮਦ ਅਨਵਰ ਦਾ ਕਤਲ ਕਰ ਦਿੱਤਾ।