ਲਹਿਰਾਗਾਗਾ: ਇੱਥੋਂ ਨੇੜਲੇ ਪਿੰਡ ਰਾਮਗੜ੍ਹ ਸੰਧੂ ਵਿੱਚ ਇੱਕ 70 ਸਾਲਾਂ ਦੇ ਬਜ਼ੁਰਗ ਦਾ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ ਮ੍ਰਿਤਕ ਬਜ਼ੁਰਗ ਦਾ ਕਤਲ ਉਸ ਦੇ ਸ਼ਰਾਬੀ ਪੁੱਤਰ ਨੇ ਸਿਰ ਵਿੱਚ ਬਾਲਾ ਮਾਰ ਕੇ ਕੀਤਾ ਹੈ।
ਪਿੰਡ ਰਾਮਗੜ੍ਹ ਸੰਧੂ 'ਚ ਪੈਸਿਆਂ ਲਈ ਪੁੱਤ ਨੇ ਬਜ਼ੁਰਗ ਪਿਤਾ ਦਾ ਕੀਤਾ ਕਤਲ - ਪਿੰਡ ਰਾਮਗੜ੍ਹ ਸੰਧੂ
ਲਹਿਰਾਗਾਗਾ ਦੇ ਨੇੜਲੇ ਪਿੰਡ ਰਾਮਗੜ੍ਹ ਸੰਧੂ ਵਿੱਚ ਇੱਕ 70 ਸਾਲਾਂ ਦੇ ਬਜ਼ੁਰਗ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ ਮ੍ਰਿਤਕ ਬਜ਼ੁਰਗ ਦਾ ਕਤਲ ਉਸ ਦੇ ਸ਼ਰਾਬੀ ਪੁੱਤਰ ਨੇ ਸਿਰ ਵਿੱਚ ਬਾਲਾ ਮਾਰ ਕੇ ਕੀਤਾ ਹੈ।
ਡੀਐੱਸਪੀ ਰੋਸ਼ਨ ਲਾਲ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਦੇ ਸਰਪੰਚ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਪਾਰਟੀ ਨੂੰ ਮ੍ਰਿਤਕ ਬਜ਼ੁਰਗ ਦੀ ਲਾਸ਼ ਘਰ ਵਿੱਚ ਹੀ ਮੰਜੇ 'ਤੇ ਪਈ ਮਿਲੀ।
ਡੀਐੱਸਪੀ ਅਨੁਸਾਰ ਮ੍ਰਿਤਕ ਨੇ ਕੁਝ ਸਮਾਂ ਪਹਿਲਾਂ ਹੀ ਕੁਝ ਜ਼ਮੀਨ ਵੇਚੀ। ਉਸ ਦਾ ਪੁੱਤਰ ਉਸ ਤੋਂ ਜ਼ਮੀਨ ਦੇ ਪੈਸੇ ਮੰਗਦਾ ਸੀ। ਇਸੇ ਦੌਰਾਨ ਦੋਹਾਂ ਵਿਚਕਾਰ ਲੰਘੀ ਰਾਤ ਲੜਾਈ ਹੋਈ ਅਤੇ ਮ੍ਰਿਤਕ ਦੇ ਪੁੱਤਰ ਮਨਜੀਤ ਸਿੰਘ ਨੇ ਆਪਣੇ ਪਿਤਾ ਦੇ ਸਿਰ ਵਿੱਚ ਬਾਲਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਉਸ ਦੀ ਭੈਣ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।