ਮਲੇਰਕੋਟਲਾ: ਸ਼ਹਿਰ ਜਿੱਥੇ ਹਮੇਸ਼ਾ ਹੀ ਆਪਸੀ ਭਾਈਚਾਰੇ ਦੀ ਸਾਂਝ ਵੇਖਣ ਨੂੰ ਮਿਲਦੀ ਹੈ। ਹੁਣ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਖ਼ੁਰਦ ਵਿਖੇ ਗੁਰੁ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਚੱਲਦਿਆਂ ਨਗਰ ਕੀਰਤਨ ਸਜਾਇਆ ਗਿਆ ਸੀ ਜਿਸ ਦਾ ਮੁਸਲਿਮ ਭਾਈਚਾਰੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਮਲੇਰਕੋਟਲਾ ਆਲਿਆ ਨੇ ਮੁੜ ਸਾਬਤ ਕੀਤੀ ਆਪਸੀ ਭਾਈਚਾਰੇ ਦੀ ਮਿਸਾਲ ਪਿੰਡ ਖ਼ੁਰਦ ਵਿਖੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਭਾਈ ਗੁਰੂ ਰਵਿਦਾਸ ਜੀ ਦੇ ਪ੍ਰਕਾਸ ਪੁਰਬ ਦੇ ਚੱਲਦਿਆਂ ਨਗਰ ਕੀਰਤਨ ਸਜਾਇਆ ਗਿਆ। ਇਸ ਪਿੰਡ ਵਿੱਚ ਜਿੱਥੇ ਮੁਸਲਿਮ ਪਰਿਵਾਰ ਸਨ ਉੱਥੇ ਲੋਕਾਂ ਨੇ ਬਾਹਰ ਇਕੱਠੇ ਹੋ ਕੇ ਫੁੱਲਾਂ ਦੀ ਵਰਖਾ ਕਰਕੇ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ। ਉੱਥੇ ਹੀ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ
ਇਹ ਨਹੀਂ ਬਲਕਿ ਸੰਗਤ ਦੇ ਲਈ ਚਾਹ ਪਾਣੀ ਬਰੈੱਡ ਪਕੌੜੇ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਮੁਸਲਿਮ ਭਾਈਚਾਰੇ ਨੇ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਲਈ ਉਹ ਹਮੇਸ਼ਾ ਤੋਂ ਇਸ ਤਰ੍ਹਾਂ ਇਕ ਦੂਜੇ ਦੇ ਧਰਮਾਂ ਦੇ ਸਮਾਗ਼ਮਾਂ ਦੇ ਵਿੱਚ ਸ਼ਮੂਲੀਅਤ ਕਰਕੇ ਸਾਥ ਦਿੰਦੇ ਹਨ।
ਦੂਜੇ ਪਾਸੇ ਸਿੱਖ ਭਾਈਚਾਰੇ ਨੇ ਵੀ ਇਹ ਸਭ ਦੇਖ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ ਤੇ ਅਪੀਲ ਕੀਤੀ ਕਿ ਸਾਰੇ ਲੋਕਾਂ ਨੂੰ ਹੀ ਇੱਕ ਦੂਸਰੇ ਧਰਮਾਂ ਜਿੱਥੇ ਆਦਰ ਮਾਣ ਸਨਮਾਨ ਕਰਨਾ ਚਾਹੀਦਾ ਹੈ ਉੱਥੇ ਹੀ ਇਕ ਦੂਸਰੇ ਦੇ ਧਾਰਮਕ ਸਮਾਗ਼ਮਾਂ ਦੇ ਵਿੱਚ ਸ਼ਮੂਲੀਅਤ ਕਰਕੇ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣਾ ਚਾਹੀਦਾ ਹੈ।