ਪੰਜਾਬ

punjab

ETV Bharat / state

ਮਲੇਰਕੋਟਲਾ ਪੁਲਿਸ ਨੇ ਡਰੱਗ ਰੈਕਟ ਦਾ ਕੀਤਾ ਪਰਦਾਫ਼ਾਸ਼ - dsp sumit sood

ਮਲੇਰਕੋਟਲਾ ਦੇ ਡੀਐੱਸਪੀ ਸੁਮਿਤ ਸੂਦ ਨੇ ਦੱਸਿਆ ਕਿ ਆਰੋਪੀ ਦਿੱਲੀ ਤੋਂ ਇਹ ਨਸ਼ੇ ਦੀ ਖੇਪ ਲਿਆ ਕੇ ਮਲੇਰਕੋਟਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵੇਚਦੇ ਸਨ।

malerkotla police bust drug racket
ਕਰਫਿਊ 'ਚ ਜਾਅਲੀ ਸ਼ਨਾਖ਼ਤੀ ਕਾਰਡ ਬਣਾ ਕੇ ਨਸ਼ਾ ਵੇਚਣ ਵਾਲਾ ਕਾਬੂ

By

Published : Jun 5, 2020, 2:09 AM IST

ਮਲੇਰਕੋਟਲਾ: ਸਥਾਨਕ ਪੁਲਿਸ ਨੂੰ ਇੱਕ ਅਹਿਮ ਕਾਮਯਾਬੀ ਮਿਲੀ ਹੈ, ਜਿਸ ਦੇ ਵਿੱਚ ਐਂਟੀ ਕਰੱਪਸ਼ਨ ਨਾਂਅ ਦੀ ਇੱਕ ਸੰਸਥਾ ਦੇ ਮੈਂਬਰ ਨੂੰ ਨਸ਼ੇ ਦਾ ਕਾਰੋਬਾਰ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ।

ਕਰਫਿਊ 'ਚ ਜਾਅਲੀ ਸ਼ਨਾਖ਼ਤੀ ਕਾਰਡ ਬਣਾ ਕੇ ਨਸ਼ਾ ਵੇਚਣ ਵਾਲਾ ਕਾਬੂ

ਦੋਸ਼ੀ ਦਿੱਲੀ ਤੋਂ ਇਸ ਸੰਸਥਾ ਦੇ ਆਈ ਕਾਰਡਸ ਦੀ ਮਦਦ ਦੇ ਨਾਲ ਨਸ਼ੇ ਦੀ ਖੇਪ ਲੈ ਕੇ ਆਉਂਦੇ ਸਨ ਅਤੇ ਮਲੇਰਕੋਟਲਾ ਸ਼ਹਿਰ ਦੇ ਵਿੱਚ ਇਸ ਖੇਪ ਨੂੰ ਮਹਿੰਗੇ ਭਾਅ ਦੇ ਵਿੱਚ ਲੋਕਾਂ ਨੂੰ ਵੇਚਦੇ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਲੇਰਕੋਟਲਾ ਦੇ ਡੀਐੱਸਪੀ ਸੁਮਿਤ ਸੂਦ ਨੇ ਦੱਸਿਆ ਕਿ ਆਰੋਪੀ ਦਿੱਲੀ ਤੋਂ ਇਹ ਨਸ਼ੇ ਦੀ ਖੇਪ ਲਿਆ ਕੇ ਮਲੇਰਕੋਟਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵੇਚਦੇ ਸਨ।

ਉਨ੍ਹਾਂ ਦੱਸਿਆ ਕਿ ਕਾਫ਼ੀ ਸਮੇਂ ਤੋਂ ਇਹ ਵਿਅਕਤੀ ਕਰਫਿਊ ਦੇ ਵਿੱਚ ਐਂਟੀ ਕਰੱਪਸ਼ਨ ਸੰਸਥਾ ਦੇ ਆਈ ਕਾਰਡ ਤੇ ਕੁੱਝ ਕਰਫਿਊ ਪਾਸ ਦੀ ਮਦਦ ਦੇ ਨਾਲ ਦਿੱਲੀ ਤੋਂ ਨਸ਼ੇ ਦੀ ਖੇਪ ਕਾਰ ਦੇ ਵਿੱਚ ਬੜੇ ਹੀ ਸਫ਼ਾਈ ਦੇ ਨਾਲ ਪੁਲਿਸ ਤੋਂ ਬਚ ਕੇ ਮਾਲੇਰਕੋਟਲਾ ਲਿਆਉਂਦੇ ਸਨ ਅਤੇ ਇੱਥੋਂ ਇੱਕ ਦੁਕਾਨ ਦੇ ਵਿੱਚ ਮਾਲ ਰੱਖਦੇ ਅਤੇ ਥੋੜ੍ਹਾ-ਥੋੜ੍ਹਾ ਕਰਕੇ ਲੋਕਾਂ ਨੂੰ ਵੇਚਦੇ ਰਹਿੰਦੇ ਸਨ।

ABOUT THE AUTHOR

...view details