ਪੰਜਾਬ

punjab

ETV Bharat / state

ਮਲੇਰਕੋਟਲਾ: ਵਿਆਹ 'ਚ ਕਤਲ ਕਰਨ ਵਾਲੇ ਆਰੋਪੀ ਨੂੰ ਪੁਲਿਸ ਨੇ ਦਿੱਲੀ ਤੋਂ ਕੀਤਾ ਕਾਬੂ - ਮਲੇਰਕੋਟਲਾ

ਮਲੇਰਕੋਟਲਾ ਵਿਖੇ ਵਿਆਹ ਸਮਾਗਮ ਦੌਰਾਨ ਪੈਲੇਸ ਵਿੱਚ ਕਤਲ ਕਰਨ ਵਾਲੇ ਮੁੱਖ ਆਰੋਪੀ ਨੂੰ ਮਲੇਰਕੋਟਲਾ ਪੁਲਿਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ।

malerkotla police arrested murderer from delhi,
ਮਲੇਰਕੋਟਲਾ : ਵਿਆਹ 'ਚ ਕਤਲ ਕਰਨ ਵਾਲੇ ਆਰੋਪੀ ਨੂੰ ਪੁਲਿਸ ਨੇ ਦਿੱਲੀ ਤੋਂ ਕੀਤਾ ਕਾਬੂ

By

Published : Mar 18, 2020, 9:37 PM IST

ਮਲੇਰਕੋਟਲਾ: ਕੁੱਝ ਸਮਾਂ ਪਹਿਲਾਂ ਮਲੇਰਕੋਟਲਾ ਦੇ ਇੱਕ ਨਿੱਜੀ ਮੈਰਿਜ ਪੈਲੇਸ ਵਿੱਚ ਵਿਆਹ ਸਮਾਗਮ ਦੌਰਾਨ ਮੁਹੰਮਦ ਯਾਕੂਬ ਉਰਫ਼ ਘੁੱਦੂ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਕੁੱਝ ਆਰੋਪੀ ਪੰਜਾਬ ਦੀਆਂ ਅਲੱਗ-ਅਲੱਗ ਜੇਲ੍ਹਾਂ ਵਿੱਚ ਬੰਦ ਸਨ।

ਵੇਖੋ ਵੀਡੀਓ।

ਪੁਲਿਸ ਨੇ ਜਾਂਚ ਵਿੱਚ ਪਤਾ ਲਗਾਇਆ ਸੀ ਕਿ ਜੇਲ੍ਹ ਵਿੱਚ ਬੰਦ ਕੁਝ ਆਰੋਪੀਆਂ ਨੇ ਇੱਕ ਕਤਲ ਦੀ ਸਾਜ਼ਿਸ਼ ਬਣਾਈ ਸੀ ਅਤੇ ਮਲੇਰਕੋਟਲਾ ਦੇ ਰਹਿਣ ਵਾਲੇ ਮੁਹੰਮਦ ਸੁਬਹਾਨ ਨਾਂਅ ਦੇ ਇੱਕ ਨੌਜਵਾਨ ਤੋਂ ਇਹ ਕਤਲ ਕਰਵਾਉਣ ਦੀ ਸਾਜ਼ਿਸ਼ ਰਚੀ ਸੀ ਅਤੇ ਮੁਹੰਮਦ ਸੁਬਹਾਨ ਅਤੇ ਉਸ ਦੇ ਦੋ ਸਾਥੀਆਂ ਨੇ ਮਿਲ ਕੇ ਵਿਆਹ ਸਮਾਗਮ ਦੌਰਾਨ ਮੁਹੰਮਦ ਯਾਕੂਬ ਉਰਫ਼ ਘੁੱਦੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਮਾਲੇਰਕੋਟਲਾ ਪੁਲਿਸ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਇਹ ਖ਼ੁਲਾਸਾ ਕੀਤਾ ਗਿਆ ਕਿ ਮੁਹੰਮਦ ਸੁਬਹਾਨ ਨੂੰ ਦੋ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਹੁਸ਼ਿਆਰਪੁਰ: ਪਾਵਰ ਹਾਊਸ 'ਚੋਂ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼

ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉੱਕਤ ਦੋਸ਼ੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਈ ਮਹੀਨਿਆਂ ਤੋਂ ਥਾਵਾਂ ਬਦਲ-ਬਦਲ ਕੇ ਪੁਲਿਸ ਤੋਂ ਲੁੱਕਦਾ ਛਿਪ ਰਿਹਾ ਸੀ ਅਤੇ ਆਖ਼ਿਰਕਾਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਉਸ ਨੂੰ ਕਾਬੂ ਕਰ ਲਿਆ। ਉਨ੍ਹਾਂ ਨੇ ਕਿਹਾ ਕਿ ਬਾਕੀ ਰਹਿੰਦੇ 2 ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

ABOUT THE AUTHOR

...view details