ਮਲੇਰਕੋਟਲਾ: ਸ਼ਹਿਰ 'ਚ ਮੁਹੰਮਦ ਅਨਵਰ ਨਾਂਅ ਦੇ ਇੱਕ ਵਿਅਕਤੀ ਨੇ ਆਪਣੇ ਪੁੱਤਰ ਦੇ ਇਲਾਜ ਲਈ ਲੋਕਾਂ ਤੋਂ ਮਦਦ ਦੀ ਗੁਹਾਰ ਲਾਈ ਹੈ। ਮੁਹੰਮਦ ਅਨਵਰ ਦੇ ਪੁੱਤਰ ਨੂੰ ਕੈਂਸਰ ਹੈ। ਉਸ ਦੀ ਪਤਨੀ ਨੂੰ ਵੀ ਕੈਂਸਰ ਸੀ, ਪਰ ਸਮੇਂ 'ਤੇ ਸਹੀ ਇਲਾਜ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ। ਮੁਹੰਮਦ ਅਨਵਰ ਪੁੱਤਰ ਦੇ ਇਲਾਜ ਲਈ ਸਰਕਾਰਾਂ ਅੱਗੇ ਅਪੀਲ ਕਰ ਰਿਹਾ ਹੈ।
ਮਲੇਰਕੋਟਲਾ: ਮੁਹੰਮਦ ਅਨਵਰ ਨੇ ਕੈਂਸਰ ਪੀੜਤ ਮੁੰਡੇ ਦੇ ਇਲਾਜ ਲਈ ਕੀਤੀ ਮਦਦ ਦੀ ਅਪੀਲ - Malerkotla news in punjabi
ਮਲੇਰਕੋਟਲਾ ਦੇ ਰਹਿੰਣ ਵਾਲੇ ਮੁਹੰਮਦ ਅਨਵਰ ਦੇ ਪੁੱਤਰ ਨੂੰ ਕੈਂਸਰ ਹੈ। ਉਸ ਨੇ ਲੋਕਾਂ ਤੋਂ ਉਸ ਦੇ ਇਲਾਜ ਲਈ ਮਦਦ ਦੀ ਅਪੀਲ ਕੀਤੀ ਹੈ।
ਮੁਹੰਮਦ ਅਨਵਰ ਨੇ ਲਾਈ ਮਦਦ ਦੀ ਗੁਹਾਰ
ਇਸ ਮੌਕੇ ਮੁਹੰਮਦ ਅਨਵਰ ਨੇ ਦੱਸਿਆ ਕਿ ਪੀਜੀਆਈ ਵਿੱਚ ਉਸਦੇ ਪੁੱਤਰ ਦਾ ਆਪ੍ਰੇਸ਼ਨ ਦੱਸਿਆ ਹੈ, ਜਿਸ ਲਈ ਤਿੰਨ ਤੋਂ ਚਾਰ ਲੱਖ ਰੁਪਏ ਦਾ ਖ਼ਰਚ ਆਵੇਗਾ। ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹੈ ਕਿ ਉਹ ਮੁੰਡੇ ਦਾ ਇਲਾਜ ਕਰਵਾ ਸਕੇ। ਇਸ ਕਰਕੇ ਉਨ੍ਹਾਂ ਅਪੀਲ ਕੀਤੀ ਹੈ ਕਿ ਜੇਕਰ ਉਸ ਦੇ ਬੇਟੇ ਦੇ ਇਲਾਜ ਕਰਨ ਲਈ ਉਸ ਦੀ ਮਦਦ ਕੀਤੀ ਜਾਵੇ ਤਾਂ ਉਸ ਦਾ ਬੇਟਾ ਹੋਰਨਾਂ ਬੱਚਿਆਂ ਵਾਂਗ ਖੇਡ ਸਕਦਾ ਤੇ ਉਸ ਨਾਲ ਕੰਮ ਵਿੱਚ ਹੱਥ ਵਟਾ ਸਕਦਾ ਹੈ।