ਮਲੇਰਕੋਟਲਾ: ਨਰਸਿੰਘ ਦਾਸ ਬਾਬਾ ਆਤਮਾ ਰਾਮ ਦਾ ਡੇਰਾ ਜਿਸ ਨੂੰ ਜ਼ਮੀਨ ਮਲੇਰਕੋਟਲਾ ਦੇ ਰਿਆਸਤ ਦੇ ਨਵਾਬ ਵੱਲੋਂ ਦਿੱਤੀ ਗਈ ਸੀ। ਹਿੰਦੂ ਭਾਈਚਾਰੇ ਨੂੰ ਦਾਨ ਵੱਜੋਂ ਦਿੱਤੀ ਗਈ ਇਹ ਜ਼ਮੀਨ ਜਿਸ ਨੂੰ ਲੈ ਕੇ ਹੁਣ ਇਸ ਦਾ ਵਿਵਾਦ ਵਧ ਗਿਆ ਹੈ, ਕਾਰਨ ਹੈ ਇੱਥੋਂ ਦੇ ਡੇਰਾ ਮੁਖੀ ਵੱਲੋਂ ਇੱਥੋਂ ਕੁਝ ਜ਼ਮੀਨ ਮਲੇਰਕੋਟਲਾ ਬਣਨ ਵਾਲੇ ਮੈਡੀਕਲ ਕਾਲਜ ਲਈ ਸਰਕਾਰ ਨੂੰ ਰਜਿਸਟਰੀ ਕਰਵਾ ਦਿੱਤੀ ਅਤੇ ਉਹ ਰਜਿਸਟਰੀ ਮਹਿਜ਼ ਇੱਕ ਰੁਪਏ ਦੀ ਕਰਵਾਈ ਗਈ ਹੈ।
ਕਹਿ ਸਕਦੇ ਹਾਂ ਕਿ ਲੜਕੀਆਂ ਦੇ ਕਾਲਜ ਲਈ ਡੇਰੇ ਵੱਲੋਂ ਜਗ੍ਹਾ ਦਾਨ ਵਿੱਚ ਦਿੱਤੀ ਗਈ ਸੀ, ਜੋ ਕਿ ਇਥੋਂ ਦੇ ਹੀ ਕਮੇਟੀ ਮੈਂਬਰਾਂ ਵੱਲੋਂ ਇਸ ਨੂੰ ਨਾਮਨਜ਼ੂਰ ਕਰਦਿਆਂ ਕਿਹਾ ਕਿ ਮੁਫ਼ਤ ਵਿੱਚ ਸਰਕਾਰ ਉਨ੍ਹਾਂ ਦੀ ਮਹਿੰਗੀ ਜ਼ਮੀਨ ਹਥਿਆ ਕੇ ਲੈ ਗਈ ਜਿਸ ਨੂੰ ਉਹ ਬਿਲਕੁਲ ਨਾ ਮਨਜ਼ੂਰ ਕਰਦੇ ਹਨ।