ਪੰਜਾਬ

punjab

ETV Bharat / state

ਭਾਈਚਾਰਕ ਸਾਂਝ ਦੀ ਮਿਸਾਲ ਹੈ ਸ਼ਹਿਰ ਮਲੇਰਕੋਟਲਾ

ਮਲੇਰਕੋਟਲਾ ਜੋ ਕਿ ਇੱਕ ਰਿਆਸਤੀ ਸ਼ਹਿਰ ਹੈ ਅਤੇ ਰਿਆਸਤੀ ਸ਼ਹਿਰ ਹੋਣ ਦਾ ਮਾਣ ਇਸ ਨੂੰ ਵੇਖਦੇ ਹੀ ਬਣਦਾ ਹੈ। ਇਥੇ ਸਾਰੇ ਧਰਮਾਂ ਦੇ ਲੋਕ ਮਿਲ-ਜੁਲ ਕੇ ਆਪਸੀ ਪ੍ਰੇਮ-ਪਿਆਰ ਨਾਲ ਰਹਿੰਦੇ ਹਨ।

ਮਲੇਰਕੋਟਲਾ ਜੋ ਕਿ ਆਪਸੀ ਭਾਈਚਾਰਕ ਸਾਂਝ ਦੀ ਹੈ ਮਿਸਾਲ
ਮਲੇਰਕੋਟਲਾ ਜੋ ਕਿ ਆਪਸੀ ਭਾਈਚਾਰਕ ਸਾਂਝ ਦੀ ਹੈ ਮਿਸਾਲ

By

Published : Aug 16, 2020, 9:41 PM IST

ਮਲੇਰਕੋਟਲਾ: ਪੰਜਾਬ ਦੇ ਜ਼ਿਲ੍ਹੇ ਸੰਗਰੂਰ ਦਾ ਸ਼ਹਿਰ ਮਲੇਰਕੋਟਲਾ ਜੋ ਦੁਨੀਆਂ ਉੱਤੇ ਆਪਣੀ ਵੱਖਰੀ ਹੀ ਪਛਾਣ ਰੱਖਦਾ ਹੈ। ਮਲੇਰਕੋਟਲਾ ਜੋ ਕਿ ਇੱਕ ਰਿਆਸਤੀ ਸ਼ਹਿਰ ਹੈ ਅਤੇ ਰਿਆਸਤੀ ਸ਼ਹਿਰ ਹੋਣ ਦਾ ਮਾਣ ਇਸ ਨੂੰ ਵੇਖਦੇ ਹੀ ਬਣਦਾ ਹੈ।

ਹਾਲਾਂਕਿ ਇਸ ਸ਼ਹਿਰ ਵਿੱਚ ਮੁਸਲਿਮ ਭਾਈਚਾਰੇ ਦੀ ਆਬਾਦੀ ਜ਼ਿਆਦਾ ਹੈ, ਪਰ ਇਥੇ ਹੋਰਨਾਂ ਧਰਮਾਂ ਦੇ ਧਾਰਮਿਕ ਅਸਥਾਨ ਵੀ ਵੱਡੀ ਗਿਣਤੀ ਵਿੱਚ ਹਨ।

ਮਲੇਰਕੋਟਲਾ ਜੋ ਕਿ ਆਪਸੀ ਭਾਈਚਾਰਕ ਸਾਂਝ ਦੀ ਹੈ ਮਿਸਾਲ

ਸ਼ਹਿਰ ਵਾਸੀ ਮੁਹੰਮਦ ਇਕਬਾਲ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਵੱਲੋਂ ਸਾਰੇ ਧਰਮਾਂ ਅਤੇ ਧਾਰਮਿਕ ਅਸਥਾਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਇੱਕ-ਦੂਜੇ ਨਾਲ ਮਿਲ-ਜੁਲ ਕੇ ਰਹਿੰਦੇ ਹਨ। ਇਸ ਦੇ ਨਾਲ ਹੀ ਉਹ ਇੱਕ-ਦੂਜੇ ਦੇ ਤਿਓਹਾਰਾਂ ਅਤੇ ਹੋਰ ਸੰਮੇਲਨਾਂ ਦੇ ਵਿੱਚ ਸ਼ਮੂਲੀਅਤ ਕਰਦੇ ਹਨ।

ਤੁਹਾਨੂੰ ਦੱਸ ਦਈਏ ਕਿ ਮਲੇਰਕੋਟਲਾ ਰਿਆਸਤੀ ਸ਼ਹਿਰ ਇਸ ਵਜ੍ਹਾ ਕਰਕੇ ਵੀ ਜਾਣਿਆ ਜਾਂਦਾ ਹੈ ਕਿਉਂਕਿ ਇੱਥੋਂ ਦੇ ਨਵਾਬ ਰਹੇ ਸ਼ੇਰ ਮੁਹੰਮਦ ਖ਼ਾਨ ਰਹੇ ਹਨ, ਜਿਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿਖੇ ਜਿਉਂਦੇ-ਜੀਅ ਨੀਹਾਂ ਵਿੱਚ ਚਿਣੇ ਜਾਣ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਛੋਟੇ ਸਾਹਿਬਜਾਦਿਆਂ ਨੂੰ ਬਚਾਉਣ ਲਈ ਉਨ੍ਹਾਂ ਦੇ ਹੱਕ ਦੇ ਵਿੱਚ ਹਾਅ ਦਾ ਨਾਅਰਾ ਮਾਰਿਆ ਸੀ, ਉਸੇ ਨਾਅਰੇ ਦੇ ਨਾਂਅ 'ਤੇ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਵੀ ਬਣਿਆ ਹੋਇਆ ਹੈ।

ਇਸ ਦੇ ਨਾਲ ਹੀ ਇੱਥੇ ਹਿੰਦੂ ਭਾਈਚਾਰੇ ਦੇ ਮੰਦਰ ਅਤੇ ਗਿਰਿਜਾ ਘਰ ਵੀ ਬਣੇ ਹੋਏ ਹਨ। ਇਨ੍ਹਾਂ ਸਾਰੇ ਧਰਮਾਂ ਦੇ ਲੋਕ ਸ਼ਰਧਾ ਭਾਵਨਾ ਨਾਲ ਆਪਣੇ ਧਾਰਮਿਕ ਅਸਥਾਨਾਂ 'ਤੇ ਆਉਂਦੇ ਹਨ। ਉੱਥੇ ਹੀ ਮਲੇਰੋਕਟਲਾ ਦੀ ਈਦਗਾਹ ਉੱਤੇ ਈਦ ਮੌਕੇ ਸਭ ਧਰਮਾਂ ਦੇ ਲੋਕ ਹਾਜ਼ਰ ਹੁੰਦੇ ਹਨ।

ਸ਼ਹਿਰ ਵਾਸੀ ਰਹਿਮਤ ਅਲੀ ਨੇ ਦੱਸਿਆ ਕਿ ਸੰਨ 1947 ਦੀ ਵੰਡ ਸਮੇਂ ਇੱਥੇ ਕਿਸੇ ਵੀ ਕਿਸਮ ਦਾ ਕੋਈ ਵੀ ਕਤਲ ਜਾਂ ਲੁੱਟ-ਖੋਹ ਨਹੀਂ ਹੋਈ। ਅੱਜ ਵੀ ਹਿੰਦੂ-ਮੁਸਲਿਮ-ਸਿੱਖ-ਇਸਾਈ ਇੱਕ-ਦੂਜੇ ਦੀਆਂ ਦੁਕਾਨਾਂ ਉੱਤੇ ਜਾ ਕੇ ਖ਼ਰੀਦਦਾਰੀ ਕਰਦੇ ਹਨ ਅਤੇ ਵਿਆਹ-ਸ਼ਾਦੀ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੁੰਦੇ ਹਨ।

ABOUT THE AUTHOR

...view details