ਮਲੇਰਕੋਟਲਾ: ਸ਼ਹਿਰ ਦੇ ਨਾਲ ਲਗਦਾ ਪਿੰਡ ਹੱਥ ਹੋਈ ਦੇ ਨੌਜਵਾਨ ਨੇ ਪਹਿਲਾਂ ਆਪਣੇ ਘਰ ਦੇ ਵਿਹੜੇ ਵਿੱਚ ਆਰਗੈਨਿਕ ਬੂਟੇ ਲਗਾਏ ਸੀ। ਇਸ ਤੋਂ ਬਾਅਦ ਹੌਲੀ-ਹੌਲੀ ਆਰਗੈਨਿਕ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਜਿਵੇ ਕਿ ਕਣਕ ਝੋਨਾ ਬੀਜਣ ਲੱਗਿਆ ਤੇ ਚੰਗੀ ਅੰਦਰ ਵੇਖ ਕੇ ਹੁਣ ਆਪਣੇ ਚਾਰ ਏਕੜ ਜ਼ਮੀਨ ਦੇ ਵਿੱਚ ਆਰਗੈਨਿਕ ਬੂਟਿਆਂ ਦੀ ਨਰਸਰੀ ਖੋਲ੍ਹ ਦਿੱਤੀ ਹੈ ਅਤੇ ਚੰਗੀ ਆਮਦਨ ਕਮਾ ਰਿਹਾ ਹੈ।
ਤਹਾਨੂੰ ਦੱਸ ਦਈਏ ਕਿ ਇੱਥੇ ਤੁਹਾਨੂੰ ਹਰ ਤਰ੍ਹਾਂ ਦੇ ਬੂਟੇ ਮਿਲਣਗੇ ਤੇ ਕਈ ਆਰਗੈਨਿਕ ਬਾਗ਼ ਵੀ ਇਹ ਨੌਜਵਾਨ ਲਗਾ ਚੁੱਕਿਆ ਤੇ ਚੋਖੀ ਕਮਾਈ ਕਰ ਰਿਹਾ ਹੈ। ਇਹ ਨੌਜਵਾਨ ਕਣਕ ਦੀ ਖੇਤੀ ਵੀ ਆਰਗੈਨਿਕ ਹੈ ਅਤੇ ਇੱਥੇ ਕਈ ਫੱਲਦਾਰ ਬੂਟੇ ਵੀ ਅਜਿਹੇ ਨਹੀਂ ਜੋ ਬਾ ਕਮਾਲ ਤੇ ਆਰਗੈਨਿਕ ਅੰਬ ਦੀਆਂ ਬਹੁਤ ਸਾਰੀਆਂ ਕਿਸਮਾਂ ਦੇ ਅੰਬ ਲੱਗਿਆ ਵੀ ਹੁੰਦਾ ਹੈ। ਸੇਬ ਦੀਆਂ ਬਹੁਤ ਸਾਰੀਆਂ ਕਿਸਮਾਂ ਅਤੇ ਹੋਰ ਵੀ ਅਮਰੀਕੀ ਫੱਲ-ਫਲਾਂ ਦੇ ਬੂਟੇ ਵੀ ਇੱਥੇ ਦੇਖਣ ਨੂੰ ਮਿਲ ਸਕਣਗੇ।
ਮਲੇਰਕੋਟਲਾ ਦਾ ਕਿਸਾਨ ਆਰਗੈਨਿਕ ਖੇਤੀ ਨਾਲ ਕਰ ਰਿਹਾ ਚੋਖੀ ਕਮਾਈ ਇਸ ਸਬੰਧੀ ਨੌਜਵਾਨ ਗੁਰਸਿਮਰਨ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਉਹ ਆਰਗੈਨਿਕ ਖੇਤੀ ਕਰਨ ਲੱਗਿਆ ਤੇ ਹੁਣ ਚਾਰ ਏਕੜ ਦੇ ਵਿੱਚ ਨਰਸਰੀ ਖੋਲ੍ਹੀ ਹੈ। ਉਸ ਨੇ ਦੱਸਿਆ ਕਿ ਜੋ ਇਸ ਪੀਲੇ ਰੰਗ ਦੀ ਸਰ੍ਹੋਂ ਦੀ ਖੇਤੀ ਰਾਜਸਥਾਨ 'ਚ ਹੁੰਦੀ ਹੈ ਤੇ ਪੰਜਾਬ 'ਚ ਨਹੀਂ ਹੁੰਦੀ ਹੈ। ਉਸ ਨੇ ਕਿਹਾ ਕਿ ਮੈਂ ਉਹ ਪੀਲੇ ਰੰਗ ਦੀ ਸਰ੍ਹੋਂ ਦੀ ਵੀ ਖੇਤੀ ਕਰਦਾ ਹਾਂ, ਜਿਸ ਦੀ ਮੰਗ ਬਹੁਤ ਜ਼ਿਆਦਾ ਹੈ। ਉਸ ਨੇ ਕਿਹਾ ਕਿ ਮੈਂ ਇਸ ਪੀਲੀ ਸਰ੍ਹੋਂ ਨੂੰ ਵਧੀਆ ਰੇਟ 'ਤੇ ਸਰ੍ਹੋਂ ਦਾ ਤੇਲ ਤੇ ਹੋਰ ਬਹੁਤ ਸਾਰੇ ਔਰਗੈਨਿਕ ਸਾਮਾਨ ਤੇ ਬੂਟੇ ਵੇਚਦਾ ਹਾਂ ਜਿਸ ਦਾ ਮੈਨੂੰ ਮੁਨਾਫ਼ਾ ਮਿਲਦਾ ਹੈ।
ਉਸ ਨੇ ਕਿਹਾ ਕਿ ਇਹ ਖੇਤੀ ਤੇ ਫੱਲ ਬਿਨਾਂ ਸਪਰੈਹਾਂ ਤੋਂ ਹੁੰਦਾ ਹੈ ਤੇ ਇਸ ਆਰਗੈਨਿਕ ਖੇਤੀ ਦੇ ਫੱਲ ਤੇ ਕਣਕ ਸਿਹਤ ਲਈ ਵੀ ਬਹੁਤ ਵਧੀਆ ਹੁੰਦਾ ਹੈ। ਨੌਜਵਾਨ ਨੇ ਹੋਰਨਾਂ ਕਿਸਾਨਾਂ ਨੂੰ ਕਿਹਾ ਕਿ ਉਹ ਵੀ ਇਹ ਆਰਗੈਵਿਕ ਖੇਤੀ ਕਰਨ ਜੋ ਬਹੁਤ ਲਾਹੇਵੰਦ ਸਾਬਿਤ ਹੋ ਸਕਦੀ ਹੈ। ਉਸ ਨੇ ਕਿਹਾ ਕਿ ਇਸ ਆਰਗੈਨਿਕ ਖੇਤੀ ਤੋਂ ਤੁਸੀ ਚੰਗਾ ਮੁਵਨਾਫਾ ਵੀ ਕਮਾ ਸਰਕਦੇ ਹੋ।