ਮਲੇਰਕੋਟਲਾ: ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਸਰਕਾਰੀ ਅਦਾਰਿਆਂ ਵਿੱਚ ਜਾ ਕੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਜਾਗਰੁਕ ਕੀਤਾ ਜਾ ਰਿਹਾ ਹੈ।
ਡੇਂਗੂ ਤੋਂ ਬਚਾਅ ਲਈ ਸਰਕਾਰੀ ਮੁਲਾਜ਼ਮਾਂ ਨੂੰ ਕੀਤਾ ਗਿਆ ਜਾਗਰੂਕ - INCOME TAX OFFICE
ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ ਤੇ ਖ਼ਾਸ ਕਰ ਸਰਕਾਰੀ ਅਦਾਰਿਆਂ ਵਿੱਚ ਜਾ ਕੇ ਉੱਥੇ ਕੂਲਰਾਂ ਤੇ ਪੁਰਾਣੇ ਵਾਹਨਾਂ ਵਿੱਚ ਖੜੇ ਪਾਣੀ ਵਿੱਚ ਜਮ੍ਹਾਂ ਡੇਂਗੂ ਦਾ ਲਾਵਾ ਤੇ ਖ਼ਰਾਬ ਪਾਣੀ ਨੂੰ ਨਸ਼ਟ ਕਰਵਾਇਆ ਜਾ ਰਿਹਾ ਹੈ।
ਫ਼ੋਟੋ
ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਨਕਮ ਟੈਕਸ ਦਫ਼ਤਰ ਹਾਊਸ ਫੈੱਡ, ਪੁਲਿਸ ਸਟੇਸ਼ਨ ਵਰਗੇ ਅਦਾਰਿਆਂ 'ਚ ਜਾ ਕੇ ਜ਼ਿਆਦਾ ਸਮੇਂ ਤੋਂ ਖੜੇ ਗੰਦੇ ਪਾਣੀ ਨੂੰ ਅਤੇ ਉਸ ਵਿੱਚ ਜਮ੍ਹਾਂ ਹੋਏ ਡੇਂਗੂ ਦੇ ਲਾਵੇ ਨੂੰ ਹਟਾਇਆ ਗਿਆ ਹੈ। ਉੱਥੇ ਹੀ ਲੋਕਾਂ ਨੂੰ ਤੇ ਮੁਲਾਜ਼ਮਾਂ ਨੂੰ ਡੇਂਗੂ ਦੇ ਪ੍ਰਕੋਪ ਬਾਰੇ ਜਾਣੂ ਕਰਵਾਇਆ ਗਿਆ ਹੈ ਅਤੇ ਆਮ ਲੋਕਾਂ ਨੂੰ ਕਿਹਾ ਗਿਆ ਕਿ ਜ਼ਿਆਦਾ ਸਮਾਂ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ। ਜੇ ਇਸ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਸਰਕਾਰੀ ਹਸਪਤਾਲ ਜਾ ਕੇ ਇਸ ਦੇ ਟੈੱਸਟ ਕਰਵਾਉਣ ਜੋ ਕਿ ਸਰਕਾਰ ਵੱਲੋਂ ਬਿਨਾਂ ਕਿਸੇ ਫੀਸ ਤੋਂ ਮੁਹੱਈਆ ਕਰਵਾਏ ਜਾਂਦੇ ਹਨ।