ਪੰਜਾਬ

punjab

ETV Bharat / state

ਸੂਬਾ ਸਰਕਾਰ ਵੱਲੋਂ ਬੱਸਾਂ ਚਲਾਉਣ ਦੇ ਹੁਕਮ ਦੇ ਬਾਵਜੂਦ ਮਲੇਰਕੋਟਲਾ ਬੱਸ ਸਟੈਂਡ ਰਿਹਾ ਸੁੰਨਾ - ਮਿੰਨੀ ਬੱਸ ਓਪਰੇਟਰ

ਪੰਜਾਬ ਸਰਕਾਰ ਵੱਲੋਂ ਮਿੰਨੀ ਬੱਸ ਓਪਰੇਟਰਾਂ ਨੂੰ ਰਾਹਤ ਦੇਣ ਦੇ ਮਕਸਦ ਨਾਲ ਬੱਸਾਂ ਚਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪਰ ਇਸ ਫੈਸਲੇ ਦੇ ਬਾਵਜੂਦ ਬੱਸ ਸਟੈਂਡ 'ਚ ਕੋਈ ਵੀ ਸਵਾਰੀ ਦਿਖਾਈ ਨਹੀਂ ਦਿੱਤੀ।

ਸੂਬਾ ਸਰਕਾਰ ਵੱਲੋਂ ਬੱਸਾਂ ਚਲਾਉਣ ਦੇ ਹੁਕਮ ਦੇ ਬਾਵਜੂਦ ਮਲੇਰਕੋਟਲਾ ਬੱਸ ਸਟੈਂਡ ਰਿਹਾ ਸੁੰਨਾ
ਸੂਬਾ ਸਰਕਾਰ ਵੱਲੋਂ ਬੱਸਾਂ ਚਲਾਉਣ ਦੇ ਹੁਕਮ ਦੇ ਬਾਵਜੂਦ ਮਲੇਰਕੋਟਲਾ ਬੱਸ ਸਟੈਂਡ ਰਿਹਾ ਸੁੰਨਾ

By

Published : Jun 29, 2020, 4:16 PM IST

ਮਲੇਰਕੋਟਲਾ: ਪੰਜਾਬ ਸਰਕਾਰ ਵੱਲੋਂ ਮਿੰਨੀ ਬੱਸ ਓਪਰੇਟਰਾਂ ਨੂੰ ਰਾਹਤ ਦੇਣ ਦੇ ਮਕਸਦ ਨਾਲ ਬੱਸਾਂ ਚਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਫੈਸਲੇ ਨਾਲ ਤਿੰਨ ਮਹੀਨੇ ਤੋਂ ਠੱਪ ਪਈਆਂ ਪ੍ਰਾਈਵੇਟ ਬੱਸਾਂ, ਮਿੰਨੀ ਬੱਸਾਂ ਅਤੇ ਬੱਸ ਸਟੈਂਡ ਦੇ ਨਾਲ ਲੱਗਦੀ ਮਾਰਕੀਟ ਦੇ ਦੁਕਾਨਦਾਰਾਂ 'ਚ ਖ਼ੁਸ਼ੀ ਦਿਖਾਈ ਦਿੱਤੀ ਸੀ। ਪਰ ਖੁੱਲ੍ਹ ਦੇ ਬਾਵਜੂਦ ਦੁਕਾਨਦਾਰਾਂ ਨੂੰ ਨਿਰਾਸ਼ਾਂ ਝਲਣੀ ਪਈ ਕਿਉਂਕਿ ਕੋਈ ਵੀ ਮਿੰਨੀ ਜਾਂ ਪ੍ਰਾਈਵੇਟ ਬੱਸ, ਬੱਸ ਸਟੈਂਡ ਵਿੱਚ ਦਾਖਲ ਨਹੀਂ ਹੋਈ।

ਸੂਬਾ ਸਰਕਾਰ ਵੱਲੋਂ ਬੱਸਾਂ ਚਲਾਉਣ ਦੇ ਹੁਕਮ ਦੇ ਬਾਵਜੂਦ ਮਲੇਰਕੋਟਲਾ ਬੱਸ ਸਟੈਂਡ ਰਿਹਾ ਸੁੰਨਾ

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਹੁਣ ਪਿੰਡਾਂ ਦੇ ਲੋਕ ਮਿੰਨੀ ਬੱਸਾਂ ਰਾਹੀਂ ਸ਼ਹਿਰ ਆ ਸਕਦੇ ਹਨ, ਜਿਸ ਕਰਕੇ ਉਨ੍ਹਾਂ ਦੀ ਦੁਕਾਨਦਾਰੀ ਚੱਲੇਗੀ, ਪਰ ਅਜਿਹਾ ਨਹੀਂ ਹੋਇਆ। ਹਾਲਾਂਕਿ ਕੁੱਝ ਸਰਕਾਰੀ ਪੀ.ਆਰ.ਟੀ.ਸੀ. ਦੀਆਂ ਬੱਸਾਂ ਜ਼ਰੂਰ ਚੱਲਦੀਆਂ ਵਿਖਾਈ ਦਿੱਤੀਆਂ ਪਰ ਬੱਸ ਸਟੈਂਡ ਵਿੱਚ ਨਾ ਮਾਤਰ ਸਵਾਰੀਆਂ ਹੀ ਸਨ।

ABOUT THE AUTHOR

...view details