ਮਲੇਰਕੋਟਲਾ: ਕਿਸਾਨਾਂ ਦੇ ਧਰਨੇ ਮੋਦੀ ਸਰਕਾਰ ਵਿਰੁੱਧ ਲਗਾਤਾਰ ਚੱਲ ਰਹੇ ਹਨ, ਉਥੇ ਹੀ ਕਿਸਾਨਾਂ ਦੀਆਂ ਝੋਨੇ ਦੀਆਂ ਫ਼ਸਲਾਂ ਵੀ ਪੱਕ ਗਈਆਂ ਹਨ। ਜਿਸ ਕਰ ਕੇ ਕਿਸਾਨ ਆਪਣੀਆਂ ਪੱਕੀਆ ਹੋਈਆਂ ਫ਼ਸਲਾਂ ਲੈ ਕੇ ਅਨਾਜ਼ ਮੰਡੀਆਂ ਦਾ ਰੁਖ਼ ਕਰ ਰਹੇ ਹਨ।
ਗੱਲ ਕਰਨ ਲੱਗੇ ਹਾਂ ਮਲੇਰਕੋਟਲਾ ਦੀ ਅਨਾਜ ਮੰਡੀ ਦੀ, ਜਿਥੇ ਕਿਸਾਨਾਂ ਦੀਆਂ ਮੁਸਕਿਲਾਂ ਵਿੱਚ ਵਾਧਾ ਹੋਇਆ ਹੈ। ਕਿਉਂਕਿ ਹੁਣ ਸੈਲਰ ਮਾਲਕਾਂ ਦੀ ਮਨਮਰਜ਼ੀ ਦੇ ਚਲਦਿਆਂ ਆੜ੍ਹਤੀਆਂ ਐਸੋਸੀਏਸ਼ਨ ਵੱਲੋਂ ਮੁਕੰਮਲ ਕੰਮ ਬੰਦ ਕਰਕੇ ਅਣ-ਮਿਥੇ ਸਮੇਂ ਲਈ ਹੜਤਾਲ ਉੱਤੇ ਜਾਣ ਦਾ ਫ਼ੈਸਲਾ ਕੀਤਾ ਹੈ।
ਆੜ੍ਹਤੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ੈਲਰ ਮਾਲਕ ਝੋਨੇ ਦੇ ਭੇਜੇ ਹੋਏ ਟਰੱਕਾਂ ਨੂੰ ਸ਼ੈਲਰਾਂ ਵਿੱਚੋਂ ਵਾਪਸ ਭੇਜਿਆ ਰਿਹਾ ਹੈ। ਸ਼ੈਲਰ ਮਾਲਕ ਝੋਨੇ ਵਿੱਚ ਨਮੀ ਜ਼ਿਆਦਾ ਹੈ। ਉਹ ਆਪਣੇ ਅਤੇ ਮਾਰਕੀਟ ਸਰਕਾਰੀ ਪੈਮਾਨੇ ਨਾਲ ਨਮੀ ਚੈਕ ਕਰ ਕੇ ਭੇਜਦੇ ਹਨ, ਪਰ ਇਸ ਦੇ ਬਾਵਜੂਦ ਵੀ ਝੋਨੇ ਦੇ ਭਰੇ ਟਰੱਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਜਿਸ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ। ਆੜ੍ਹਤੀਆਂ ਦੀ ਮੰਗ ਹੈ ਕਿ ਸ਼ੈਲਰ ਮਾਲਕਾਂ ਦਾ ਕੋਈ ਇੱਕ ਵਿਅਕਤੀ ਅਨਾਜ ਮੰਡੀ ਵਿੱਚ ਆ ਕੇ ਝੋਨੇ ਦੀ ਨਮੀ ਚੈਕ ਕਰੇ ਅਤੇ ਟਰੱਕ ਭਰਵਾ ਕੇ ਸ਼ੈਲਰ ਨੂੰ ਭੇਜੇ।
ਜੇ ਅਜਿਹਾ ਨਹੀਂ ਹੁੰਦਾ ਹੈ ਤਾਂ ਆੜ੍ਹਤੀਆਂ ਦੀ ਹੜਤਾਲ ਜਾਰੀ ਰਹੇਗੀ।