ਸੰਗਰੂਰ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਹਮੇਸ਼ਾ ਹੀ ਆਪਣੇ ਬਿਆਨਾਂ ਨਾਲ ਸੁਰਖੀਆਂ ਵਿੱਚ ਰਹਿੰਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਕੇ ਰਾਜਨੀਤਕ ਤੌਰ 'ਤੇ ਕਈ ਵੱਡੇ ਸਵਾਲ ਖੜ੍ਹੇ ਕੀਤੇ ਹਨ। ਮਾਨ ਨੇ ਮਠੀਜੀਆ ਦਾ ਢੀਂਡਸਾ ਪਰਿਵਾਰ ਵੱਲੋਂ ਪਾਰਟੀ ਬਣਾਏ ਜਾਣ 'ਤੇ ਕੁੱਝ ਨਾ ਬੋਲਣ 'ਤੇ ਸਵਾਲ ਚੁੱਕਿਆ।
ਭਗਵੰਤ ਮਾਨ ਨੇ ਢੀਂਡਸਾ ਪਰਿਵਾਰ ਵੱਲੋਂ ਬਣਾਈ ਗਈ ਨਵੀਂ ਪਾਰਟੀ ਬਾਰੇ ਬੋਲਦਿਆਂ ਕਿਹਾ ਕਿ ਢੀਂਡਸਾ ਪਰਿਵਾਰ ਨੇ ਆਪਣੀ ਪਾਰਟੀ ਨੂੰ ਅਸਲੀ ਅਕਾਲੀ ਦਲ ਹੋਣ ਦਾ ਦਾਅਵਾ ਕੀਤਾ ਹੈ ਅਤੇ ਚੋਣ ਨਿਸ਼ਾਨ 'ਤੇ ਵੀ ਆਪਣੀ ਦਾਅਵੇਦਾਰੀ ਪੇਸ਼ ਕਰਨ ਦੀ ਗੱਲ ਆਖੀ ਹੈ। ਇਸ ਸਭ ਦੇ ਬਾਵਜੂਦ ਵੀ ਹਰ ਗੱਲ 'ਤੇ ਪ੍ਰੈਸ ਕਾਨਫ਼ਰੰਸ ਕਰਨ ਵਾਲੇ ਮਜੀਠੀਆ ਤੇ ਹਰਸਿਮਰਤ ਬਾਦਲ ਚੁੱਪ ਕਿਉਂ ਹਨ।
ਇਹ ਵੀ ਪੜ੍ਹੋ: ਪੰਚਾਇਤ ਵਿਭਾਗ ਦੇ ਡਾਇਰੈਕਰ IAS ਵਿਪੁਲ ਉੱਜਵਲ ਨੂੰ ਕੋਰੋਨਾ, ਟੈਸਟ ਕਰਵਾਉਣ ਪੁੱਜੇ ਬਾਜਵਾ
ਮਾਨ ਨੇ ਮਜੀਠੀਆ ਅਤੇ ਪਰਕਾਸ਼ ਸਿੰਘ ਬਾਦਲ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੋਵਾਂ ਵਿੱਚ ਪਹਿਲਾਂ ਤੋਂ ਅੰਦਰੂਨੀ ਲੜਾਈ ਚੱਲਦੀ ਰਹਿੰਦੀ ਸੀ। ਪਰਕਾਸ਼ ਸਿੰਘ ਬਾਦਲ ਦੇ ਇੱਕ ਬਿਆਨ ਨੂੰ ਮੁੱਖ ਰੱਖਦੇ ਹੋਏ ਮਾਨ ਨੇ ਕਿਹਾ ਕਿ ਇਸ ਵਾਰ ਸੁਖਬੀਰ ਬਾਦਲ ਦੇ ਜਨਮਦਿਨ 'ਤੇ ਕੇਕ ਕੱਟ ਕੇ ਪਰਕਾਸ਼ ਬਾਦਲ ਨੇ ਸੁਖਬੀਰ ਨੂੰ ਕਿਹਾ ਸੀ ਕਿ ਹੁਣ ਤੂੰ ਇਕੱਲੇ ਨੇ ਹੀ ਪਾਰਟੀ ਸੰਭਾਲਣੀ ਹੈ। ਮਾਨ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਵੱਲੋਂ ਇਹ ਮਜੀਠੀਆ ਪਰਿਵਾਰ ਉਨ੍ਹਾਂ ਦਾ ਹਮਾਇਤੀ ਨਹੀਂ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਆ ਰਹੀਆਂ ਖ਼ਬਰਾਂ ਬਾਰੇ ਦੱਸਦਿਆਂ ਕਿਹਾ ਕਿ ਇਹ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਮਾਝੇ ਵਿੱਚ ਮਜੀਠੀਆ ਪਰਿਵਾਰ ਵੱਲੋਂ ਸੀਨੀਅਰ ਅਕਾਲੀ ਆਗੂਆਂ ਨੂੰ ਢੀਂਡਸਾ ਧੜੇ ਨਾਲ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ।