ਲਹਿਰਾਗਾਗਾ : ਮਹਾਂ ਸ਼ਿਵਰਾਤਰੀ ਦਾ ਸ਼ੁਭ ਮੌਕੇ 'ਤੇ ਪੂਰੇ ਦੇਸ਼ ਵਿੱਚ ਰੌਣਕ ਵੇਖਣ ਨੂੰ ਮਿਲ ਰਹੀ ਹੈ। ਇਸ ਤਿਉਹਾਰ ਸਬੰਧੀ ਸ਼ਹਿਰ ਦੇ ਪ੍ਰਾਚੀਨ ਸ਼ਿਵ ਦੁਰਗਾ ਮੰਦਿਰ ਵਿੱਚ ਸ਼ਰਧਾਲੂ ਨਤਮਸਤਕ ਹੋਏ ਤੇ ਭੋਲੇ ਨਾਥ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਲਹਿਰਾਗਾਗਾ 'ਚ ਵੇਖਣ ਨੂੰ ਮਿਲੀ ਮਹਾਂ ਸ਼ਿਵਰਾਤਰੀ ਦੀ ਰੌਣਕ
ਮਹਾਂ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਦੇਸ਼ ਭਰ ਵਿਚ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੰਦਰਾਂ ਵਿੱਚ ਸ਼ਰਧਾਲੂਆਂ ਦਾ ਕਾਫ਼ੀ ਇਕੱਠ ਹੈ। ਲਹਿਰਾਗਾਗਾ ਦੇ ਪ੍ਰਾਚੀਨ ਦੁਰਗਾ ਮੰਦਰ ਵਿੱਚ ਮਹਾਸ਼ਿਵਰਾਤਰੀ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ।
ਫ਼ੋਟੋ
ਮੀਡੀਆ ਨਾਲ ਗੱਲਬਾਤ ਕਰਦੇ ਸ਼ਰਧਾਲੂ ਸੁਦਰਸ਼ਨ ਸ਼ਰਮਾ ਨੇ ਕਿਹਾ ਕਿ ਹਰਿਦੁਆਰ ਤੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲਹਿਰਾਗਾਗਾ ਕਾਵੜ ਸੰਘ ਤੋਂ ਗੰਗਾ ਦਾ ਪਾਣੀ ਲਿਆਂਦਾ ਗਿਆ ਹੈ, ਤੇ ਸ਼ਿਵਲੰਗ ਨੂੰ ਭੇਂਟ ਕੀਤਾ ਗਿਆ ਹੈ।
ਸ਼ਰਧਾਲੂ ਡਿੰਪਲ ਨੇ ਕਿ ਉਹ ਇਸ ਤਿਉਹਾਰ ਨੂੰ ਇਸ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾ ਰਹੇ ਹਨ। ਉੱਥੇ ਹੀ ਪੰਡਿਤ ਅਸ਼ਵਿਨ ਸ਼ਰਮਾ ਮੋਨੂ ਨੇ ਕਿਹਾ ਕਿ ਜੋ ਸ਼ਿਵਲਿੰਗ 'ਤੇ 40 ਦਿਨ ਲਗਾਤਾਰ ਜਲ ਅਰਪਿਤ ਕਰਦਾ ਹੈ, ਭੋਲੇ ਨਾਥ ਉਸ ਦੀ ਹਰ ਮਨੋਕਾਮਨਾ ਪੂਰੀ ਕਰਦੇ ਹਨ।