ਸੰਗਰੂਰ: ਖੇਤੀ ਦਾ ਧੰਦਾ ਦਿਨੋ-ਦਿਨ ਘਾਟੇ ਦਾ ਸੌਦਾ ਬਣਦਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਿਸਾਨਾਂ ਦੀ ਆਮਦਨ ਦੂਗਣੀ ਕਰਨ ਦੇ ਦਾਅਵੇ ਕਰ ਰਹੀਆਂ ਹਨ, ਤਾਂ ਦੂਜੇ ਪਾਸੇ ਖੇਤੀ ਤੋਂ ਰੋਜ਼ੀ ਰੋਟੀ ਵੀ ਨਾ ਚੱਲ ਕਾਰਨ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ, ਕਿ ਕਿਸਾਨ ਦੀ ਆਮਦਨ ਦੂਗਣੀ ਕਰਨ ਦੇ ਦਾਅਵੇ ਕਰਨ ਵਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਹ ਨਹੀਂ ਪਤਾ, ਕਿ ਕਿਸਾਨ ਜੋ ਫ਼ਸਲ ਪਾਲਣ ਲਈ ਖ਼ਰਚ ਕਰਦੇ ਹਨ, ਖੇਤੀ ਵਿੱਚ ਕਿਸਾਨ ਨੂੰ ਉਹ ਪੈਸੇ ਵੀ ਵਾਪਸ ਨਹੀਂ ਬੱਚਦੇ।
ਜ਼ਿਲ੍ਹੇ ਵਿੱਚ ਅਮਰੂਦ ਦੀ ਖੇਤੀ ਕਰਣ ਵਾਲੇ ਕਿਸਾਨ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ, ਕਿ ਮਾਰਕੀਟ ਵਿੱਚ ਕਿਸਾਨ ਨੂੰ ਅਮਰੂਦ ਦਾ ਰੇਟ ਨਹੀਂ ਮਿਲ ਰਹੇ। ਜਿਸ ਕਰਕੇ ਉਹ ਆਪਣੀ ਫ਼ਸਲ ਨੂੰ ਆਵਾਰਾ ਪਸ਼ੂਆਂ ਅੱਗੇ ਸੁੱਟ ਰਹੇ ਹਨ।
ਮੀਡੀਆ ਨਾਲ ਗੱਲਬਾਤ ਦੌਰਾਨ ਬਲਜਿੰਦਰ ਸਿੰਘ ਨਾਮ ਦੇ ਕਿਸਾਨਾਂ ਨੇ ਕਿਹਾ, ਕਿ ਅਮਰੂਦ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਅਮਰੂਦ ਦਾ ਇੱਕ ਰੁਪਏ ਪ੍ਰੀਤ ਕਿਲੋਂ ਦੇ ਹਿਸਾਬ ਨਾਲ ਰੇਟ ਮਿਲ ਰਿਹਾ ਹੈ, ਜਦਕਿ ਵਪਾਰੀ ਕਿਸਾਨ ਤੋਂ ਇੱਕ ਰੁਪਏ ਪ੍ਰਤੀ ਕਿਲੋਂ ਖਰੀਦ ਕੇ ਆਪ 40 ਰੁਪਏ ਪ੍ਰਤੀ ਕਿਲੋ ਵੇਚ ਰਿਹਾ ਹੈ।