ਸੁਨਾਮ: ਥਾਣਾ ਲੌਂਗੋਵਾਲ ਦੀ ਪੁਲਿਸ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਕਸਬਾ ਲੌਂਗੋਵਾਲ ਤੋਂ ਐਮ.ਬੀ. ਟੈਕਨੋਲੋਜੀ ਤੋਂ ਚੋਰੀ ਹੋਏ ਮੋਬਾਇਲ ਫ਼ੋਨ ਜਿਨਾਂ ਦੀ ਮਾਰਕਿਟ ਵਿੱਚ ਕਰੀਬ ਸਾਢੇ ਛੇ ਲੱਖ ਰੁਪਏ ਦੀ ਕੀਮਤ ਬਣਦੀ ਹੈ ਨੂੰ ਬਰਾਮਦ ਕੀਤਾ ਗਿਆ।
ਲੌਂਗੋਵਾਲ ਪੁਲਿਸ ਨੇ ਚੋਰ ਕੋਲੋਂ ਬਰਾਮਦ ਕੀਤੇ 43 ਮੋਬਾਇਲ ਫ਼ੋਨ - 43 ਮੋਬਾਇਲ ਫ਼ੋਨ ਬਰਾਮਦ
ਥਾਣਾ ਲੌਂਗੋਵਾਲ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਹੋਈ ਜਦੋਂ ਇੱਕ ਚੋਰ ਨੂੰ ਕਾਬੂ ਕਰ ਉਸ ਕੋਲੋਂ 43 ਮੋਬਾਇਲ ਫ਼ੋਨ ਬਰਾਮਦ ਕੀਤੇ।
ਇਸ ਸਬੰਧੀ ਅੱਜ ਸੁਨਾਮ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਏ.ਐਸ.ਪੀ. ਡਾ: ਮਿਹਤਾਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਮ ਪ੍ਰਤਾਪ ਪੁੱਤਰ ਡੋਰੀ ਲਾਲ ਵਾਸੀ ਸਹਸਵਾਨ ਥਾਣਾ ਸਹਸਵਾਨ ਜ਼ਿਲ੍ਹਾ ਬਦਾਉਂ , ਉਤਰ-ਪ੍ਰਦੇਸ਼ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ਵਿੱਚੋਂ ਵੱਖ-ਵੱਖ ਕਿਸਮ ਦੇ 43 ਮੋਬਾਇਲ ਫ਼ੋਨ ਬਰਾਮਦ ਕੀਤੇ ਗਏ ਹਨ ਤੇ ਚੋਰੀ ਵਿੱਚ ਸ਼ਾਮਿਲ ਦੋਸ਼ੀ ਸੰਕਰ ਯਾਦਵ , ਸੱਚੂ ਪਾਸਵਾਨ ਵਾਸੀ ਬਿਹਾਰ , ਹਾਲ ਵਾਸੀ ਰਾਮ ਨਗਰ ਬਸਤੀ ਸੰਗਰੂਰ ਤੇ ਇੱਕ ਦੋਸ਼ੀ ਦੀ ਗ੍ਰਿਫ਼ਤਾਰੀ ਬਾਕੀ ਹੈ।
ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਉੱਤੇ ਹੋਰ ਖ਼ੁਲਾਸੇ ਹੋਣ ਦੀ ਊਮੀਦ ਹੈ ਕਿਉਂਕਿ ਮੋਬਾਇਲ ਚੋਰੀ ਲਈ ਵਰਤਿਆ ਗਿਆ ਮੋਟਰਸਾਈਕਲ ਵੀ ਚੋਰੀ ਦਾ ਹੈ।