ਪੰਜਾਬ

punjab

ETV Bharat / state

ਤਾਲਾਬੰਦੀ ਨੇ ਰਮਜ਼ਾਨ ਦੀਆਂ ਰੋਣਕਾਂ ਕੀਤੀਆਂ ਫਿੱਕੀਆਂ

ਸਭ ਤੋਂ ਵੱਡਾ ਪਵਿੱਤਰ ਮਹੀਨਾ ਰਮਜ਼ਾਨ ਦਾ ਮਹੀਨਾ ਜਾਰੀ ਹੈ। ਪਰ ਇਸ ਵਾਰ ਕੋਰੋਨਾ ਵਾਇਰਸ ਨੇ ਰਮਜ਼ਾਨ ਦੇ ਤਿਉਹਾਰ ਦਾ ਰੰਗ ਵੀ ਫਿਕਾ ਕਰ ਦਿੱਤਾ ਹੈ।

ਤਾਲਾਬੰਦੀ ਨੇ ਰਮਜ਼ਾਨ ਦੀਆਂ ਰੋਣਕਾਂ ਕੀਤੀਆਂ ਫਿੱਕੀਆਂ
ਤਾਲਾਬੰਦੀ ਨੇ ਰਮਜ਼ਾਨ ਦੀਆਂ ਰੋਣਕਾਂ ਕੀਤੀਆਂ ਫਿੱਕੀਆਂ

By

Published : May 6, 2020, 10:53 AM IST

ਮਲੋਰਕੋਟਲਾ: ਸਭ ਤੋਂ ਵੱਡਾ ਪਵਿੱਤਰ ਮਹੀਨਾ ਰਮਜ਼ਾਨ ਦਾ ਮਹੀਨਾ ਜਾਰੀ ਹੈ। ਪਰ ਇਸ ਵਾਰ ਕੋਰੋਨਾ ਵਾਇਰਸ ਨੇ ਰਮਜ਼ਾਨ ਦੇ ਤਿਉਹਾਰ ਦਾ ਰੰਗ ਵੀ ਫਿਕਾ ਕਰ ਦਿੱਤਾ ਹੈ। ਰਮਜ਼ਾਨ ਦੇ ਮਹੀਨੇ ਕਰਫਿਊ ਲੱਗਣ ਕਾਰਨ ਫਲਾਂ ਦੀਆਂ ਦੁਕਾਨਾ ਸਭ ਬੰਦ ਹਨ ਅਤੇ ਰੇਹੜੀਆਂ 'ਤੇ ਫਲ ਵੇਚੇ ਜਾ ਰਹੇ ਹਨ।

ਤਾਲਾਬੰਦੀ ਨੇ ਰਮਜ਼ਾਨ ਦੀਆਂ ਰੋਣਕਾਂ ਕੀਤੀਆਂ ਫਿੱਕੀਆਂ

ਇਸੇ ਤਹਿਤ ਮਾਲੇਰਕੋਟਲਾ ਵਿੱਚ ਫਲ ਵਿਕਰੇਤਾ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਇਸ ਰਮਜ਼ਾਨ ਦੌਰਾਨ ਆ ਰਹੀਆਂ ਮੁਸ਼ਕਲਾਂ ਬਾਰੇ ਪੁੱਛਿਆ ਗਿਆ। ਫਲ ਵਿਕਰੇਤਾ ਨੇ ਦੱਸਿਆ ਕਿ ਦੇਸ਼ ਭਰ 'ਚ ਲੱਗੇ ਲੌਕਡਾਊਨ ਕਾਰਨ ਇਸ ਵਾਰ ਉਨ੍ਹਾਂ ਦੇ ਫਲਾਂ ਦੀ ਵਿਕਰੀ 'ਤੇ ਕਾਫੀ ਅਸਰ ਪਿਆ ਹੈ।

ਅੱਗੇ ਉਨ੍ਹਾਂ ਦੱਸਿਆ ਕਿ ਹਰ ਸਾਲ ਅਸੀਂ ਕਈ ਕਿਸਮ ਦੀਆਂ ਖਜੂਰਾਂ ਦੀ ਵਿਕਰੀ ਕਰਦੇ ਸੀ ਪਰ ਇਸ ਵਾਰ ਟ੍ਰਾਂਸਪੋਰਟ 'ਤੇ ਲੱਗੀ ਪਾਬੰਦੀ ਕਰਕੇ ਮਾਰਕੀਟ ਵਿੱਚ ਖਜੂਰਾਂ ਹੀ ਨਹੀਂ ਆ ਰਹੀਆਂ। ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਦਾ ਵੀ ਡਰ ਹਰ ਸਮੇਂ ਬਣਿਆ ਰਹਿੰਦਾ ਹੈ ਅਤੇ ਪੁਲਿਸ ਆਉਣ 'ਤੇ ਉਨ੍ਹਾਂ ਨੂੰ ਰੇਹੜੀ ਲੈਕੇ ਭੱਜਣਾ ਪੈਂਦਾ ਹੈ।

ਦੂਸਰੇ ਪਾਸੇ ਗ੍ਰਾਹਕਾਂ ਦਾ ਕਹਿਣਾ ਹੈ ਕਿ ਇਸ ਵਾਰ ਰਮਜ਼ਾਨ ਦੇ ਮਹੀਨੇ ਉਹ ਕਰਫਿਊ ਦੇ ਕਾਰਨ ਲੁੱਕ-ਛਿਪ ਕੇ ਫਲਾਂ ਦੀ ਖਰੀਦਦਾਰੀ ਕਰਨ ਆਉਂਦੇ ਹਨ। ਪਰ ਇਸ ਵਾਰ ਸਾਰੀਆਂ ਵੱਡੀਆਂ ਦੁਕਾਨਾਂ ਬੰਦ ਹਨ ਅਤੇ ਸਿਰਫ਼ ਰੇਹੜੀਆਂ ਵਾਲੇ ਹੀ ਫਲ ਵੇਚੇ ਜਾਂਦੇ ਹਨ ਪਰ ਖਜੂਰਾਂ ਅਤੇ ਫਲਾਂ ਦੀ ਜੋ ਕੁਆਲਿਟੀ ਉਨ੍ਹਾਂ ਨੂੰ ਪਿਛਲੇ ਸਾਲ ਮਿਲੀ ਸੀ ਉਹ ਕੁਆਲਿਟੀ ਇਸ ਵਾਰ ਨਹੀਂ ਮਿਲੀ।

ਦੱਸ ਦਈਏ ਕਿ ਇਨ੍ਹਾਂ ਫਲ ਵਿਕਰੇਤਾ ਨੂੰ ਪਿਛਲੇ ਸਾਲ ਨਾਲੋਂ ਇਸ ਵਾਰ ਲੱਖਾਂ ਦਾ ਘਾਟਾ ਹੋਇਆ ਹੈ ਅਤੇ ਇਨ੍ਹਾਂ ਦੀਆਂ ਦੁਕਾਨਾਂ ਵੀ ਬੰਦ ਹਨ। ਇਹ ਲੋਕ ਰੇਹੜੀਆਂ 'ਤੇ ਹੀ ਫਲ ਵੇਚਣ ਲਈ ਮਜਬੂਰ ਹਨ ਅਤੇ ਸਪਲਾਈ ਘੱਟ ਹੋਣ ਕਾਰਨ ਇਨ੍ਹਾਂ ਨੂੰ ਮਹਿੰਗੇ ਭਾਅ 'ਤੇ ਸਭ ਵੇਚਣਾ ਪੈ ਰਿਹਾ ਹੈ।

ABOUT THE AUTHOR

...view details