ਪੰਜਾਬ

punjab

ETV Bharat / state

ਜਾਣੋ 17 ਸਾਲਾ ਦੀ ਧੀ ਨੇ ਕਿਵੇਂ ਸੰਭਾਲਿਆ ਘਰ - ਮਲੇਰਕੋਟਲਾ

ਮਲੇਰਕੋਟਲਾ ਦੀ 17 ਸਾਲਾ ਦੀ ਧੀ ਇਲੈਕਟ੍ਰਾਨਿਕ ਆਟੋ ਰਿਕਸ਼ਾ (Electronic auto rickshaw) ਚਲਾ ਕੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ।ਰਿਤੂ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਰਿਤੂ ਨੇ ਘਰ ਸੰਭਾਲਿਆ।

ਜਾਣੋ 17 ਸਾਲਾ ਦੀ ਧੀ ਨੇ ਕਿਵੇਂ ਸੰਭਾਲਿਆ ਘਰ
ਜਾਣੋ 17 ਸਾਲਾ ਦੀ ਧੀ ਨੇ ਕਿਵੇਂ ਸੰਭਾਲਿਆ ਘਰ

By

Published : Jul 26, 2021, 8:07 PM IST

ਮਲੇਰਕੋਟਲਾ: ਇਕਲੌਤੀ 17 ਸਾਲਾਂ ਦੀ ਰਿਤੂ ਜੋ ਕਿ ਇਲੈਕਟ੍ਰਾਨਿਕ ਆਟੋ (Electronic auto rickshaw) ਚਲਾ ਕੇ ਆਪਣੀਆਂ ਭੈਣਾਂ ਅਤੇ ਆਪਣੀ ਮਾਂ ਦਾ ਪੇਟ ਪਾਲ ਰਹੀ ਹੈ ਹਾਲਾਂਕਿ ਰਿਤੂ ਗਿਆਰ੍ਹਵੀਂ ਜਮਾਤ ਵਿੱਚ ਪੜ੍ਹਦੀ ਹੈ ਪਰ ਲਾਕਡਾਊਨ ਦੌਰਾਨ ਸਕੂਲ ਬੰਦ ਸੀ।ਘਰ ਦੇ ਮੁਖੀ ਭਾਵ ਰਿਤੂ ਦੇ ਪਿਤਾ ਦਾ ਦੇਹਾਂਤ (Death)ਹੋ ਚੁੱਕਿਆ ਹੈ ਜਿਸਨੂੰ ਲੈ ਕੇ ਮਾਤਾ ਬਜ਼ੁਰਗ ਹੈ ਅਤੇ ਘਰ ਚਲਾਉਣਾ ਬਹੁਤ ਔਖਾ ਹੋ ਚੁੱਕਿਆ ਸੀ।

ਜਾਣੋ 17 ਸਾਲਾ ਦੀ ਧੀ ਨੇ ਕਿਵੇਂ ਸੰਭਾਲਿਆ ਘਰ
ਰਿਤੂ ਦਾ ਕਹਿਣਾ ਹੈ ਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਪਰ ਇਮਾਨਦਾਰੀ ਤੇ ਮਿਹਨਤ ਨਾਲ ਕਰਕੇ ਉਹ ਆਪਣੇ ਪਰਿਵਾਰ ਦਾ ਭੇਤ ਪਾ ਸਕਦੇ ਹਨ ਹਾਲਾਂਕਿ ਰਿਤੂ ਕਢਾਈ ਸਿਲਾਈ ਕਰ ਸਕਦੀ ਸੀ ਪਰ ਇਨ੍ਹਾਂ ਸਮਾਂ ਸਿੱਖਣ ਦੇ ਵਿਚ ਲੱਗ ਜਾਣਾ ਸੀ।ਇਸ ਤੋਂ ਬਿਹਤਰ ਉਸਨੇ ਇੱਕ ਢਾਈ ਸੌ ਰੁਪਏ ਕਿਰਾਏ ਤੇ ਇਕ ਇਲੈਕਟ੍ਰਾਨਿਕ ਆਟੋ ਲਿਆ। ਜਿਸ ਨੂੰ ਚਲਾ ਕੇ ਰੋਜ਼ਾਨਾ 200-300 ਰੁਪਏ ਦੀ ਕਮਾਈ ਕਰ ਲੈਂਦੀ ਹੈ। ਰਿਤੂ ਦੀ ਮਾਤਾ ਵੀ ਬਹੁਤ ਖੁਸ਼ ਹੈ ਕਿਉਂਕਿ ਉਹ ਬਜ਼ੁਰਗ ਹੋ ਚੁੱਕੀ ਸੀ ਅਤੇ ਹੁਣ ਘਰ ਚਲਾਉਣਾ ਉਸ ਕੋਲੋਂ ਮੁਸ਼ਕਿਲ ਸੀ।

ਸਭ ਤੋਂ ਛੋਟੀ ਬੇਟੀ ਰਿਤੂ ਨੇ ਫੈਸਲਾ ਲਿਆ ਕਿ ਉਹ ਆਟੋ ਚਲਾਏਗੀ ਹਾਲਾਂਕਿ ਪਹਿਲਾਂ ਕਦੇ ਵੀ ਉਸ ਨੇ ਪਹਿਲਾਂ ਕਦੇ ਵੀ ਆਟੋ ਨਹੀਂ ਚਲਾਇਆ ਪਰ ਮਜਬੂਰੀਆਂ ਸਭ ਕੁਝ ਸਿਖਾ ਦਿੰਦੀਆਂ ਹਨ।

ਇਹ ਵੀ ਪੜੋ:ਅੰਮ੍ਰਿਤਸਰ ਰੇਲ ਹਾਦਸਾ: ਪੀੜ੍ਹਤਾਂ ਨੂੰ ਨੌਕਰੀ ਦੇ ਹੁਕਮ ਜਾਰੀ

ABOUT THE AUTHOR

...view details