ਪੰਜਾਬ

punjab

ETV Bharat / state

ਸੰਗਰੂਰ ਹਾਦਸੇ 'ਚ ਜ਼ਿੰਦਾ ਸੜੇ ਦੋਸਤਾਂ ਦੀ ਪਾਰਟੀ ਮੌਕੇ ਖਿੱਚੀ ਤਸਵੀਰ ਬਣੀ ਆਖ਼ਰੀ - last picture was taken at the party of the victims

ਸੰਗਰੂਰ ਦੇ ਸੁਨਾਮ ਰੋਡ 'ਤੇ ਬੀਤੇ ਦਿਨ ਇੱਕ ਦਰਦਨਾਕ ਹਾਦਸੇ ਵਿੱਚ ਟਰੱਕ ਤੇ ਕਾਰ ਦੀ ਟੱਕਰ ਤੋਂ ਬਾਅਦ ਕਾਰ ਵਿੱਚ ਅੱਗ ਲੱਗਣ ਕਾਰਨ 5 ਲੋਕ ਜਿਉਂਦੇ ਸੜ ਗਏ ਸਨ। ਰਿਸੈਪਸ਼ਨ ਪਾਰਟੀ ਤੋਂ ਪਰਤ ਰਹੇ ਇਨ੍ਹਾਂ ਦੋਸਤਾਂ ਦੀ ਹੁਣ ਇਕੱਠਿਆਂ ਦੀ ਇੱਕ ਤਸਵੀਰ ਸਾਹਮਣੇ ਜੋ ਉਨ੍ਹਾਂ ਦੀ ਆਖ਼ਰੀ ਹੋ ਨਿਬੜੀ ਹੈ।

ਸੰਗਰੂਰ ਸੜਕ ਹਾਦਸੇ 'ਚ ਮ੍ਰਿਤਕਾਂ ਦੀ ਪਾਰਟੀ ਮੌਕੇ ਖਿੱਚੀ ਤਸਵੀਰ ਬਣੀ ਆਖ਼ਰੀ
ਸੰਗਰੂਰ ਸੜਕ ਹਾਦਸੇ 'ਚ ਮ੍ਰਿਤਕਾਂ ਦੀ ਪਾਰਟੀ ਮੌਕੇ ਖਿੱਚੀ ਤਸਵੀਰ ਬਣੀ ਆਖ਼ਰੀ

By

Published : Nov 18, 2020, 5:21 PM IST

ਸੰਗਰੂਰ: ਕਈ ਵਾਰੀ ਤਸਵੀਰਾਂ ਹੀ ਮਰਨ ਵਾਲਿਆਂ ਦੀਆਂ ਯਾਦਾਂ ਬਣ ਕੇ ਰਹਿ ਜਾਂਦੀਆਂ ਹਨ, ਜਿਨ੍ਹਾਂ ਸਹਾਰੇ ਉਨ੍ਹਾਂ ਦੇ ਜਿਊਂਦੇ ਹੋਣ ਦਾ ਅਹਿਸਾਸ ਕੀਤਾ ਜਾ ਸਕਦਾ ਹੈ। ਅਜਿਹਾ ਹੀ ਸੰਗਰੂਰ ਵਿਖੇ ਬੀਤੇ ਦਿਨ ਵਾਪਰੇ ਸੜਕ ਹਾਦਸੇ ਵਿੱਚ ਕਾਰ ਨੂੰ ਅੱਗ ਲੱਗਣ ਨਾਲ ਜਿਊਂਦੇ ਮਰੇ ਚਾਰ ਦੋਸਤਾਂ ਨਾਲ ਵਾਪਰਿਆ ਹੈ। ਪਾਰਟੀ ਕਰਕੇ ਪਰਤ ਰਹੇ ਇਨ੍ਹਾਂ ਦੋਸਤਾਂ ਦੀ ਹੁਣ ਇੱਕ ਤਸਵੀਰ ਹੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਆਖ਼ਰੀ ਵਾਰ ਪਾਰਟੀ ਵਿੱਚ ਇੱਕਠੇ ਹੋਏ ਲੱਗਦੇ ਸਨ।

ਜ਼ਿਕਰਯੋਗ ਹੈ ਕਿ ਸੰਗਰੂਰ ਦੇ ਸੁਨਾਮ ਰੋਡ 'ਤੇ ਬੀਤੇ ਦਿਨ ਇੱਕ ਦਰਦਨਾਕ ਹਾਦਸੇ ਵਿੱਚ ਟਰੱਕ ਤੇ ਕਾਰ ਦੀ ਟੱਕਰ ਤੋਂ ਬਾਅਦ ਕਾਰ ਵਿੱਚ ਅੱਗ ਲੱਗਣ ਕਾਰਨ 5 ਲੋਕ ਜਿਉਂਦੇ ਸੜ ਗਏ ਸਨ।

ਸੰਗਰੂਰ ਸੜਕ ਹਾਦਸੇ ਦੀ ਤਸਵੀਰ

ਪਟਿਆਲਾ ਦੀ ਇੱਕ ਨੈਟਵਰਕਿੰਗ ਕੰਪਨੀ ਦੀ ਮੀਟਿੰਗ ਵਿੱਚ ਹਿੱਸੇ ਲੈਣ ਦੌਰਾਨ ਖਿੱਚੀ ਗਈ ਇਹ ਤਸਵੀਰ ਹੁਣ ਰਿਸ਼ਤੇਦਾਰਾਂ ਦੇ ਹੰਝੂ ਵਹਾਅ ਰਹੀ ਹੈ। ਮ੍ਰਿਤਕ ਦੋਸਤਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਤਸਵੀਰ ਉਨ੍ਹਾਂ ਦੀ ਆਖ਼ਰੀ ਬਣ ਜਾਵੇਗੀ।

ਮ੍ਰਿਤਕਾਂ 'ਚ ਇੱਕ ਕੁਲਤਾਰ ਸਿੰਘ ਵੀ ਸੀ, ਜਿਸਦੀ ਪਤਨੀ ਤਿੰਨ ਮਹੀਨੇ ਦੀ ਗਰਭਵਤੀ ਹੈ। ਕੁਲਤਾਰ ਸਿੰਘ ਦੇ ਭਰਾ ਨਰਾਇਣ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਨੈਟਵਰਕਿੰਗ ਕੰਪਨੀ ਵਿੱਚ ਦਵਾਈ ਦਾ ਵਪਾਰ ਕਰਦਾ ਸੀ, ਜਿਸ ਸਬੰਧ ਵਿੱਚ ਉਹ ਪਟਿਆਲੇ ਗਿਆ ਸੀ ਅਤੇ ਇੱਕ ਦੋਸਤ ਦੀ ਪਾਰਟੀ ਵਿੱਚ ਵੀ ਸ਼ਾਮਲ ਹੋਇਆ ਸੀ।

ਉਧਰ, ਦੂਜੇ ਮ੍ਰਿਤਕ ਮੋਗਾ ਵਾਸੀ ਕੈਪਟਨ ਸੁਖਵਿੰਦਰ ਸਿੰਘ, ਜੋ ਫ਼ੌਜ 'ਚ ਕਲੈਰੀਕਲ ਵਿਭਾਗ 'ਚੋਂ ਰਿਟਾਇਰ ਹੋਇਆ ਸੀ। ਉਹ ਵੀ ਆਪਣੀ ਪਤਨੀ ਨੂੰ ਦੋਸਤ ਦੀ ਰਿਸੈਪਸ਼ਨ ਪਾਰਟੀ ਵਿੱਚ ਸ਼ਾਮਲ ਹੋਣ ਦਾ ਕਹਿ ਕੇ ਗਿਆ, ਪਰ ਮੌਤ ਦੀ ਖ਼ਬਰ ਨੇ ਪਤਨੀ ਗੁਰਦੇਵ ਕੌਰ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ।

ਉਥੇ ਹੀ ਰਾਮੂਵਾਲਾ ਨਵਾਂ ਵਾਸੀ ਸੁਰਿੰਦਰਪਾਲ ਪੰਜ ਬੱਚਿਆਂ ਦਾ ਪਿਤਾ ਸੀ, ਜਿਸ ਨੇ ਪਿਛਲੇ ਸਾਲ ਹੀ ਇੱਕ ਧੀ ਦਾ ਵਿਆਹ ਕੀਤਾ ਸੀ। ਉਹ ਆਪਣੇ ਦੋਸਤਾਂ ਨਾਲ ਸੰਗਰੂਰ ਦੇ ਪਿੰਡ ਦੀਦਾ ਵਿਖੇ ਆਪਣੇ ਦੋਸਤ ਦੀ ਰਿਸੈਪਸ਼ਨ ਪਾਰਟੀ ਵਿੱਚ ਸ਼ਾਮਲ ਹੋਣ ਗਿਆ ਸੀ। ਘਟਨਾ ਮਗਰੋਂ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ABOUT THE AUTHOR

...view details