ਪੰਜਾਬ

punjab

ETV Bharat / state

ਟੋਭੇ ‘ਚ ਲੱਖਾਂ ਦੀ ਤਾਦਾਦ ‘ਚ ਮੱਛੀਆਂ ਦੀ ਮੌਤ ! ਸਹਿਮੇ ਲੋਕ - ਪ੍ਰਸ਼ਾਸਨ

ਸੰਗਰੂਰ ਦੇ ਪਿੰਡ ਦੇਹਲਾ ਸੀਹਾ ਦੇ ਟੋਭੇ ਵਿੱਚ ਵੱਡੇ ਪੱਧਰ ‘ਤੇ ਮਰ ਰਹੀਆਂ ਮੱਛੀਆਂ ਟੋਭੇ ਦੀ ਪੱਤਣ ਉੱਪਰ ਤੈਰਦੀਆਂ ਵਿਖਾਈ ਦੇ ਰਹੀਆਂ ਹਨ। ਮੱਛੀਆਂ ਦੀ ਮੌਤ ਨੂੰ ਲੈਕੇ ਲੋਕਾਂ ਦੇ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ ਤੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦੇ ਜਲਦ ਹੱਲ ਦੀ ਮੰਗ ਕੀਤੀ ਹੈ।

ਟੋਭੇ ‘ਚ ਲੱਖਾਂ ਦੀ ਤਾਦਾਦ ‘ਚ ਮੱਛੀਆਂ ਦੀ ਮੌਤ ! ਸਹਿਮੇ ਲੋਕ
ਟੋਭੇ ‘ਚ ਲੱਖਾਂ ਦੀ ਤਾਦਾਦ ‘ਚ ਮੱਛੀਆਂ ਦੀ ਮੌਤ ! ਸਹਿਮੇ ਲੋਕ

By

Published : Aug 24, 2021, 4:51 PM IST

ਸੰਗਰੂਰ:ਜ਼ਿਲ੍ਹੇ ਦੇ ਪਿੰਡ ਦੇਹਲਾ ਸੀਹਾ ਦੇ ਟੋਭੇ ਵਿੱਚ ਵੱਡੇ ਪੱਧਰ ‘ਤੇ ਮੱਛੀਆਂ ਦੀ ਮੌਤ ਹੋਈ ਹੈ। ਪਿਛਲੇ ਦਿਨੀਂ ਪਏ ਭਾਰੀ ਮੀਂਹ ਤੋਂ ਬਾਅਦ ਇਹ ਘਟਨਾ ਵਾਪਰੀ ਹੈ। ਮੱਛੀਆਂ ਦੀ ਮੌਤ ਨੂੰ ਲੈਕੇ ਪਿੰਡ ਵਾਸੀਆਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਮਰੀਆਂ ਮੱਛੀਆਂ ਟੋਭੇ ਦੀ ਪੱਤਣ ‘ਤੇ ਤੈਰਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਉਨ੍ਹਾਂ ਦੀ ਬਦਬੂ ਲੋਕਾਂ ਦੇ ਘਰਾਂ ਤੱਕ ਪਹੁੰਚ ਰਹੀ ਹੈ ਜਿਸ ਕਾਰਨ ਪਿੰਡ ਵਾਸੀ ਕਾਫੀ ਡਰੇ ਹੋਏ ਹਨ। ਓਧਰ ਦੂਜੇ ਪਾਸੇ ਵੱਡੇ ਪੱਧਰ ‘ਤੇ ਹੋ ਰਹੀ ਮੱਛੀਆਂ ਦੀ ਮੌਤ ਨੂੰ ਲੈ ਕੇ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ।

ਟੋਭੇ ‘ਚ ਲੱਖਾਂ ਦੀ ਤਾਦਾਦ ‘ਚ ਮੱਛੀਆਂ ਦੀ ਮੌਤ ! ਸਹਿਮੇ ਲੋਕ

ਮੱਛੀਆਂ ਦੀ ਹੋਈ ਮੌਤ ਨੂੰ ਲੈਕੇ ਸਥਾਨਕਵਾਸੀਆਂ ਦੇ ਵੱਲੋਂ ਪ੍ਰਸ਼ਾਸਨ ਤੇ ਸੂਬਾ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਇਸ ਦੌਰਾਨ ਸਰਕਾਰ ਖਿਲਾਫ਼ ਜੰਮਕੇ ਨਾਅਰੇਬਾਜ਼ੀ ਵੀ ਕੀਤੀ ਗਈ। ਪਰੇਸ਼ਾਨ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਤੋਂ ਇਸ ਸਮੱਸਿਆ ਦੇ ਜਲਦ ਹੱਲ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣੈ ਕਿ ਜੋ ਇਹ ਟੋਭਾ ਹੈ ਪਿੰਡ ਦੇ ਕਾਫੀ ਨਜਦੀਕ ਹੈ ਜਿਸ ਕਾਰਨ ਜੋ ਇਹ ਵੱਡੇ ਪੱਧਰ ਉੱਪਰ ਮੱਛੀਆਂ ਦੀ ਮੌਤ ਹੋ ਰਹੀ ਹੈ ਉਸ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਸਥਾਨਕਵਾਸੀਆਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪ੍ਰਸ਼ਾਸਨ ਤੋਂ ਇਸ ਸਮੱਸਿਆ ਦੇ ਜਲਦ ਹੱਲ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣੈ ਕਿ ਮੱਛੀਆਂ ਦੀ ਹੋ ਰਹੀ ਮੌਤ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਤੇ ਸਬੰਧਿਤ ਅਧਿਕਾਰੀਆਂ ਨੂੰ ਬਣਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ:ਕੈਪਟਨ ਦੀ ਸ਼ਿਕਾਇਤ ਲੈ ਕੇ ਚਾਰ ਵਿਧਾਇਕ ਜਾਣਗੇ ਦਿੱਲੀ !

ABOUT THE AUTHOR

...view details