ਸੰਗਰੂਰ: ਲਹਿਰਾਗਾਗਾ 'ਚ ਲੋਕ ਗਾਇਕ ਕਲਾ ਮੰਚ ਵੱਲੋਂ ਸੋਰਵ ਗੋਇਲ ਤੇ ਸੂਫੀ ਗਾਇਕ ਬਾਦਸ਼ਾਹ ਦੀ ਯਾਦ ਨੂੰ ਸਮਰਪਿਤ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਹ ਮੇਲਾ ਸੋਰਵ ਗੋਇਲ ਮੈਮੋਰੀਅਲ ਕੰਪਲੈਕਸ 'ਚ ਕੀਤਾ ਗਿਆ। ਇਸ ਸੱਭਿਆਚਾਰਕ ਮੇਲੇ 'ਚ ਵੱਡੀ ਗਿਣਤੀ 'ਚ ਪੰਜਾਬੀ ਗਾਇਕਾ ਨੇ ਪਹੁੰਚ ਕੇ ਸਟੇਜ 'ਤੇ ਰੰਗ ਬੰਨ੍ਹਿਆ। ਇਸ ਮੇਲੇ 'ਚ ਕਾਂਗਰਸੀ ਆਗੂ ਬਰਿੰਦਰ ਗੋਇਲ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਪੰਜਾਬੀ ਲੋਕ ਗਾਇਕ ਹਾਕਮ ਬਖ਼ਤਾਰੀਵਾਲਾ ਨੇ ਕਿਹਾ ਕਿ ਲੁਪੱਤ ਹੋ ਰਹੀ ਪੰਜਾਬੀ ਗਾਇਕੀ ਤੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਇਹ ਸੱਭਿਆਚਾਰ ਮੇਲਾ ਕਰਵਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਸੱਭਿਆਚਾਰਕ ਮੇਲਾ ਪਹਿਲੀ ਵਾਰ ਕਰਵਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਮੇਲਾ ਅਸ਼ੋਕੀ ਮਸਤੀ ਦੀ ਅਗਵਾਈ ਹੇਠ ਹੋਇਆ ਹੈ।