ਮਲੇਰਕੋਟਲਾ: ਸ਼ਹਿਰ ਦੇ ਪੁਰਾਣੇ ਕਿਲ੍ਹਾ ਮੁਹੱਲੇ ਵਿੱਚ ਰਹਿਣ ਵਾਲੀ ਔਰਤ ਦੀ ਅਚਾਨਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਰਾਣੀ ਆਂਟੀ ਨਾਂਅ ਦੀ ਔਰਤ ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਝੂੰਦਾਂ ਵਿਖੇ ਵਿਆਹੀ ਹੋਈ ਸੀ। ਇਸ ਤੋਂ ਬਾਅਦ ਉਹ ਪਿਛਲੇ 16 ਸਾਲਾਂ ਦੀ ਮਲੇਰਕੋਟਲਾ ਦੇ ਕਿਲ੍ਹਾ ਮੁਹੱਲਾ ਵਿੱਚ ਕਿਰਾਏ 'ਤੇ ਰਹਿ ਰਹੀ ਸੀ ਜਿਸ ਦੀ ਅਚਾਨਕ ਮੌਤ ਹੋ ਗਈ।
ਮਲੇਰਕੋਟਲਾ ਵਿੱਚ ਅਚਾਨਕ ਇੱਕ ਮਹਿਲਾ ਦੀ ਗਈ ਜਾਨ, ਪਰਿਵਾਰਕ ਮੈਂਬਰਾਂ ਨੇ ਸੰਸਕਾਰ ਕਰਨ ਤੋਂ ਦਿੱਤਾ ਜਵਾਬ - ਮਲੇਰਕੋਟਲਾ ਖ਼ਬਰ
ਮਲੇਰਕੋਟਲਾ ਵਿੱਚ ਸਥਿਤ ਪੁਰਾਣੇ ਕਿਲ੍ਹਾ ਮੁਹੱਲੇ ਵਿੱਚ 16 ਸਾਲਾਂ ਤੋਂ ਰਹਿ ਰਹੀ ਰਾਣੀ ਆਂਟੀ ਨਾਂਅ ਦੀ ਔਰਤ ਦੀ ਅਚਾਨਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ, ਕਿ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਔਰਤ ਦਾ ਸਸਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਉੱਥੇ ਹੀ ਜਦੋਂ ਮੁਹੱਲੇ ਦੇ ਲੋਕਾਂ ਤੇ ਪੰਚਾਇਤ ਦੇ ਮੈਂਬਰਾਂ ਨੇ ਔਰਤ ਦੇ ਪਤੀ ਨਾਲ ਜਾ ਕੇ ਸਸਕਾਰ ਕਰਨ ਦੀ ਗੱਲ ਕਹੀ ਗਈ ਤਾਂ ਉਸ ਦੇ ਪਤੀ ਨੇ ਸਾਫ਼ ਤੌਰ 'ਤੇ ਇਨਕਾਰ ਕਰ ਦਿੱਤਾ। ਇੰਨਾ ਹੀ ਨਹੀਂ ਨਾਲ ਹੀ ਮ੍ਰਿਤਕ ਦੇ ਧੀਆਂ-ਪੁੱਤਰਾਂ ਨੇ ਵੀ ਫ਼ੋਨ 'ਤੇ ਸਸਕਾਰ ਕਰਨ ਤੋਂ ਸਾਫ਼ ਤੌਰ 'ਤੇ ਮਨ੍ਹਾ ਕਰ ਦਿੱਤਾ। ਇਸ ਦੇ ਨਾਲ ਹੀ ਕਿਹਾ ਦਿੱਤਾ ਕਿ ਉਨ੍ਹਾਂ ਦਾ ਕੋਈ ਰਿਸ਼ਤਾ ਹੀ ਨਹੀਂ ਹੈ।
ਇਸ ਤੋਂ ਇਲਾਵਾ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਔਰਤ ਬਹੁਤ ਹੀ ਨੇਕ ਦਿਲ ਇਨਸਾਨ ਸੀ ਤੇ ਉਹ 16 ਸਾਲਾਂ ਤੋਂ ਇੱਕ ਕਮਰੇ ਵਿੱਚ ਹੀ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਸੀ। ਇਸ ਤੋਂ ਬਾਅਦ ਮੁਸਲਿਮ ਭਾਈਚਾਰੇ ਨੇ ਲਾਸ਼ ਪੁਲਿਸ ਨੂੰ ਸੌਂਪ ਦਿੱਤੀ ਹੈ, ਤਾਂ ਕਿ ਲਾਸ਼ ਖ਼ਰਾਬ ਨਾ ਹੋ ਜਾਵੇ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲਾਸ਼ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ, ਤੇ ਨਾਲ ਹੀ ਮਾਮਲੇ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ।