ਸੁਨਾਮ: ਪੰਜਾਬ ਲੇਬਰ ਤਾਲਮੇਲ ਸੰਘਰਸ਼ ਯੂਨੀਅਨ ਵੱਲੋਂ ਸੁਨਾਮ ਵਿਖੇ ਪੰਜਾਬ ਦੇ ਕਿਰਤ ਵਿਭਾਗ ਵੱਲੋਂ ਉਸਾਰੀ ਕਿਰਤੀਆਂ ਨੂੰ ਰਜਿਸਟਰਡ ਕਰਨ ਦੇ ਘਪਲਿਆਂ ਵਿਰੁੱਧ ਧਰਨਾ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਦੇ ਵਰਕਰਾਂ ਨੇ ਲੇਬਰ ਕਮਿਸ਼ਨਰ ਅਤੇ ਲੇਬਰ ਇੰਸਪੈਕਟਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ।
ਕਿਰਤੀਆਂ ਦੀ ਰਜਿਸਟ੍ਰੇਸ਼ਨ ਲਈ ਖਾਣੇ ਪੈ ਰਹੇ ਨੇ ਦਫ਼ਤਰਾਂ ਦੇ ਧੱਕੇ: ਸੰਘਰਸ਼ ਕਮੇਟੀ - sunam
ਕਿਰਤੀਆਂ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਪੰਜਾਬ ਲੇਬਰ ਤਾਲਮੇਲ ਸੰਘਰਸ਼ ਕਮੇਟੀ ਨੇ ਸੁਨਾਮ ਵਿਖੇ ਲੇਬਰ ਇੰਸਪੈਕਟਰ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ।
ਇਸ ਮੌਕੇ ਪੰਜਾਬ ਲੇਬਰ ਤਾਲਮੇਲ ਸੰਘਰਸ਼ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਨੇ ਦੱਸਿਆ ਉਸਾਰੀ ਕਿਰਤੀਆਂ ਨੂੰ ਸਹੀ ਲਾਭ ਨਾ ਮਿਲਣ ਕਾਰਨ ਸੰਕੇਤਕ ਧਰਨਾ ਲਾਇਆ ਗਿਆ ਹੈ। ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਉੱਚ-ਅਧਿਕਾਰੀਆਂ ਦੇ ਦਫ਼ਤਰਾਂ ਅੱਗੇ ਧਰਨੇ ਲਾਉਣ ਲਈ ਮਜ਼ਬੂਰ ਹੋਣਗੇ।
ਉਥੇ ਹੀ ਯੂਨੀਅਨ ਦੇ ਸਕੱਤਰ ਮਨਜੀਤ ਸਿੰਘ ਕੁੱਕੂ ਨੇ ਦੱਸਿਆ ਕਿ ਉਸਾਰੀ ਕਿਰਤੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਲਈ ਕਿਰਤੀਆਂ ਨੂੰ ਸੁਵਿਧਾ ਕੇਂਦਰ ਸੁਵਿਧਾ ਕੇਂਦਰ ਤੋਂ ਲੇਬਰ ਇੰਸਪੈਕਟਰ ਦਫ਼ਤਰਾਂ ਦੇ ਧੱਕੇ ਖਾਣੇ ਪੈ ਰਹੇ ਹਨ। ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਪਾਰਦਰਸ਼ੀ ਨਹੀਂ ਹੈ। ਜਿਸ ਵਿੱਚ ਜਾਅਲੀ ਉਸਾਰੀ ਕਿਰਤੀਆਂ ਨੂੰ ਲਾਭ ਦਿੱਤੇ ਗਏ ਹਨ ਅਤੇ ਲੋੜਵੰਦ ਅਤੇ ਅਸਲੀ ਉਸਾਰੀ ਕਿਰਤੀਆਂ ਨੂੰ ਰਜਿਸਟਰ ਨਹੀਂ ਕੀਤਾ ਗਿਆ। ਕਈ ਸਾਲਾਂ ਤੋਂ ਉਨ੍ਹਾਂ ਨੂੰ ਪਾਸ ਹੋਈਆਂ ਸਕੀਮਾਂ ਨਹੀਂ ਮਿਲ ਰਹੀਆਂ, ਜਿਸ ਕਾਰਨ ਉਹ ਧਰਨਾ ਲਾਉਣ ਲਈ ਮਜ਼ਬੂਰ ਹੋਏ ਹਨ।