ਸੰਗਰੂਰ: ਸ਼ਹਿਰ ਵਿੱਚ ਰਹਿਣ ਵਾਲੀ ਕੁਲਦੀਪ ਕੌਰ ਨਾਂਅ ਦੀ ਔਰਤ ਆਪਣੇ ਪਤੀ ਦੀ ਮਦਦ ਕਰਨ ਲਈ 18 ਟਾਇਰਾ ਟਰੱਕ ਚਲਾਉਂਦੀ ਹੈ। ਇਸ ਬਾਰੇ ਕੁਲਦੀਪ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਤੇ ਬੱਚੇ ਨਾਲ ਕਿਰਾਏ ਦੇ ਘਰ ਵਿਚ ਰਹਿੰਦੀ ਹੈ, ਤੇ ਉਸਦਾ ਪਤੀ ਟਰੱਕ ਚਲਾਉਂਦਾ ਹੈ ਪਰ ਸਿਰਫ਼ ਉਸ ਦੇ ਟਰੱਕ ਚਲਾਉਣ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ।
ਹੁਣ 18 ਟਾਇਰਾਂ ਵਾਲਾ ਟਰੱਕ ਚਲਾਉਣ 'ਚ ਔਰਤਾਂ ਮੋਹਰੀ, ਵੇਖੋ ਵੀਡੀਓ - ਸੰਗਰੂਰ
ਕਹਿੰਦੇ ਹਨ ਕਿ ਔਰਤ ਮਰਦ ਦੀ ਸੱਜੀ ਬਾਂਹ ਹੁੰਦੀ ਹੈ, ਤੇ ਜਦੋਂ ਵੀ ਬੰਦੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਢਾਲ ਬਣ ਕੇ ਉਸ ਦੇ ਨਾਲ ਖੜ੍ਹੀ ਹੋ ਜਾਂਦੀ ਹੈ। ਅਜਿਹੀ ਹੀ ਕਹਾਣੀ ਸੰਗਰੂਰ ਦੇ ਰਹਿਣ ਵਾਲੀ ਕੁਲਦੀਪ ਕੌਰ ਦੀ ਜੋ ਘਰ ਦਾ ਖ਼ਰਚਾ ਚਲਾਉਣ ਲਈ ਆਪਣੇ ਪਤੀ ਨਾਲ ਟਰੱਕ ਚਲਾਉਂਦੀ ਹੈ।
ਫ਼ੋਟੋ
ਇਹ ਵੀ ਪੜ੍ਹੋ: ਸੋਨਪਰੀ ਦਾ ਭਾਰਤ ਦੀ ਝੋਲੀ 'ਚ 5ਵਾਂ ਸੋਨ ਤਮਗ਼ਾ
ਇਸ ਦੇ ਚਲਦਿਆਂ ਉਸ ਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਉਸ ਨੂੰ ਟਰੱਕ ਸਿੱਖਾਂ ਦੇਵੇ, ਤੇ ਉਸ ਨੇ ਟਰੱਕ ਚਲਾਉਣਾ ਸਿਖਾ ਦਿੱਤਾ। ਇਸ ਤੋਂ ਬਾਅਦ ਉਹ ਨੇਪਾਲ, ਗੁਜਰਾਤ ਤੇ ਹੋਰ ਲੰਮੇਂ ਰੂਟਾਂ ਤੱਕ ਟਰੱਕ ਲੈ ਕੇ ਜਾਂਦੀ ਹੈ। ਇਸ ਦੇ ਨਾਲ ਹੀ ਉਸ ਨੇ ਹੋਰ ਔਰਤਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਕੋਈ ਵੀ ਔਰਤ ਕਿਸੇ ਵੀ ਕੰਮ ਵਿੱਚ ਸ਼ਰਮ ਨਾ ਕਰੇ। ਉੱਥੇ ਹੀ ਕੁਲਦੀਪ ਕੌਰ ਦੀ ਇਸ ਬਹਾਦਰੀ ਲਈ ਉਸ ਨੂੰ ਹਿਮਾਚਲ ਸਰਕਾਰ ਨੇ ਵੀ ਪ੍ਰਸ਼ੰਸਾ ਪੱਤਰ ਦਿੱਤਾ ਹੈ।