ਪੰਜਾਬ

punjab

ETV Bharat / state

ਕ੍ਰਿਪਾਲ ਸਿੰਘ ਨੇ ਜਨਤਾ ਟਰੱਕ ਅਪਰੇਟਰ ਯੂਨੀਅਨ ਦੇ ਪ੍ਰਧਾਨ ਵਜੋਂ ਕੀਤੀ ਨਿਯੁਕਤੀ - Janata Truck Operators Union

ਲਹਿਰਾਗਾਗਾ 'ਚ ਜਨਤਾ ਟਰੱਕ ਅਪਰੇਟਰ ਯੂਨੀਅਨ ਦਾ ਪ੍ਰਧਾਨ ਕ੍ਰਿਪਾਲ ਸਿੰਘ ਨਾਥਾ ਦੀ ਨਿਯੁਕਤੀ ਕੀਤੀ ਗਈ।

Janata Truck Operators Union
ਫ਼ੋਟੋ

By

Published : Jan 6, 2020, 10:44 PM IST

ਸੰਗਰੂਰ: ਕ੍ਰਿਪਾਲ ਸਿੰਘ ਨਾਥਾ ਨੂੰ ਜਨਤਾ ਟਰੱਕ ਅਪਰੇਟਰ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਯੋਜਨਾ ਬੋਰਡ ਦੀ ਵਾਇਸ ਚੇਅਰਮੈਨ ਬੀਬੀ ਰਜਿੰਦਰ ਕੌਰ ਭੱਠਲ ਅਤੇ ਯੂਥ ਕਾਂਗਰਸ ਲੋਕ ਸਭਾ ਹਲਕਾ ਦੇ ਸਾਬਕਾ ਪ੍ਰਧਾਨ ਰਾਹੁਲ ਇੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ 'ਤੇ ਕ੍ਰਿਪਾਲ ਸਿੰਘ ਨਾਥਾ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ।

ਵੀਡੀਓ

ਇਸ ਮੌਕੇ ਨਵ ਨਿਯੁਕਤ ਪ੍ਰਧਾਨ ਕ੍ਰਿਪਾਲ ਸਿੰਘ ਨਾਥਾ ਨੇ ਕਿਹਾ ਕਿ ਉਹ ਯੂਨੀਅਨ ਨੂੰ ਵਧਿਆ ਤਰੀਕੇ ਨਾਲ ਚਲਾਉਣਗੇ, ਕਿਉਂਕਿ ਉਨ੍ਹਾਂ ਨੇ ਕਿਹਾ ਕਿ ਇਸ 'ਚ ਕਾਫੀ ਜ਼ਿਆਦਾ ਗਰੀਬ ਉਪਰੇਟਰ ਹਨ ਜੋ ਕਿ ਬਹੁਤ ਮੁਸ਼ਕਲ ਨਾਲ ਆਪਣੇ ਘਰ ਦਾ ਗੁਜਾਰਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸਭ ਦੇ ਨਾਲ ਮਿਲਕੇ ਚੱਲਣਗੇ ਅਤੇ ਸਭ ਨੂੰ ਨਾਲ ਲੈ ਕੇ ਓਪ੍ਰੇਟਰਾਂ ਦੇ ਹਿੱਤ 'ਚ ਕੰਮ ਕਰਨਗੇ।

ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨਾਲ ਕਿਸੇ ਤਰ੍ਹਾਂ ਦਾ ਭੇਦ ਭਾਵ ਨਹੀਂ ਕੀਤਾ ਜਾਵੇਗਾ ਅਤੇ ਹਰ ਸੰਸਥਾ ਨਾਲ ਗੱਲਬਾਤ ਕਰਕੇ ਉਹ ਵਿਕਾਸ ਦੇ ਕੰਮ ਕਰਵਾਉਣਗੇ। ਕ੍ਰਿਪਾਲ ਸਿੰਘ ਨੇ ਦਸਿਆ ਕਿ ਉਹ ਜਲਦ ਹੀ ਟਰੱਕ ਓਪ੍ਰੇਟਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣਗੇ। ਇਸ ਸੰਬਧ 'ਚ ਉਹ ਬੀਬੀ ਭੱਠਲ ਨੂੰ ਮਿਲਣਗੇ ਅਤੇ ਉਨ੍ਹਾਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ ਜਿਸ ਲਈ ਉਨ੍ਹਾਂ ਸਮੂਹ ਓਪ੍ਰੇਟਰਾਂ ਤੋਂ ਸਹਿਯੋਗ ਦੀ ਮੰਗ ਕੀਤੀ।

ABOUT THE AUTHOR

...view details