ਸੰਗਰੂਰ:ਸੂਬੇ ਦੇ ਵਿੱਚ ਵਧੇ ਰਹੀ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਵਾਤਾਵਰਣ ਪ੍ਰੇਮੀਆਂ ਅਤੇ ਸੂਬਾ ਸਰਕਾਰ ਦੇ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸਰਕਾਰ ਦੇ ਵੱਲੋਂ ਲੋਕਾਂ ਨੂੰ ਗ੍ਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਕਿ ਪ੍ਰਦੂਸ਼ਣ ਘੱਟ ਫੈਲੇ।
ਇਸ ਬਾਰੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੋ ਦੀਵਾਲੀ ਨੂੰ ਲੈ ਕੇ ਪਟਾਖੇ ਜਲਾਉਣ ਉਹ ਪਟਾਕੇ ਗ੍ਰੀਨ ਪਟਾਕੇ ਹੋਣ ਜਿਸ ਨੂੰ ਲੈ ਕੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਆਖਿਰਕਾਰ ਗ੍ਰੀਨ ਪਟਾਕੇ ਕਿਹੜੇ ਹੁੰਦੇ ਹਨ।
ਇਸ ਨੂੰ ਲੈ ਕੇ ਮਲੇਰਕੋਟਲਾ ਜੋ ਪੰਜਾਬ ਦਾ ਨਵਾਂ 23ਵਾਂ ਜ਼ਿਲ੍ਹਾ ਬਣਾਇਆ ਤੇ ਉੱਥੇ ਜਾ ਕੇ ਪਤਾ ਕੀਤਾ ਅਤੇ ਦੇਖਿਆ ਕਿ ਆਖਿਰਕਾਰ ਕੀੜੇ ਅਜਿਹੇ ਗ੍ਰੀਨ ਪਟਾਕੇ ਹੁੰਦੇ ਹਨ ਜਿੰਨ੍ਹਾਂ ਨੂੰ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ। ਇਹ ਪਟਾਕੇ ਆਂਮ ਪਟਾਕਿਆਂ ਵਾਂਗ ਹੀ ਵਿਖਾਈ ਦਿੰਦੇ ਹਨ ਪਰ ਉਨ੍ਹਾਂ ਪਟਾਕਿਆਂ ਦੇ ਪੈਕੇਟ ਤੇ ਇਕ ਹੋਲੋਗ੍ਰਾਮ ਦੀ ਇਕ ਸਟੈਂਪ ਲੱਗੀ ਦਿਖਾਈ ਦੇਵੇਗੀ ਜਿਸਦੇ ਵਿੱਚ ਗ੍ਰੀਨ ਫਾਇਰਬਾਕਸ ਜ਼ਰੀਏ ਗ੍ਰੀਨ ਪਟਾਕੇ ਲਿਖਿਆ ਹੋਵੇਗਾ।
ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਉਹ ਗਰੀਨ ਪਟਾਕੇ ਖਰੀਦ ਰਹੇ ਹਨ ਜਿਸ ਨਾਲ ਕਿ ਪ੍ਰਦੂਸ਼ਣ ਘੱਟ ਹੋਵੇਗਾ।