ਮਲੇਰਕੋਟਲਾ/ਸੰਗਰੂਰ: ਇੱਕ ਪਾਸੇ ਪੰਜਾਬ ਦਾ ਕਿਸਾਨ ਹਾਲੇ ਵੀ ਫ਼ਸਲੀ ਚੱਕਰ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਦੂਜੇ ਪਾਸੇ ਇਨ੍ਹਾਂ ਫ਼ਸਲੀ ਚੱਕਰਾਂ ਤੋਂ ਨਿਕਲ ਕੇ ਮਲੇਰਕੋਟਲਾ ਦੇ ਕਿਸਾਨ ਵਾਧੂ ਮੁਨਾਫਾ ਕਮਾ ਰਹੇ ਹਨ। ਇਹ ਕਿਸਾਨ ਮਹਿਜ ਕੁਝ ਅੇਕੜ ਜ਼ਮੀਨ ਦੇ ਵਿੱਚ ਖੇਤੀ ਕਰਕੇ ਆਪਣਾ ਅਤੇ ਪਰਿਵਾਰ ਦਾ ਪੇਟ ਪਾਲ ਰਹੇ ਹਨ।
ਵੇਖੋ ਕਿਵੇਂ ਮਲੇਰਕੋਟਲਾ ਦੇ ਕਿਸਾਨ ਕਮਾ ਰਹੇ ਹਨ ਵਾਧੂ ਮੁਨਾਫਾ ? ਇਨ੍ਹਾਂ ਕਿਸਾਨਾਂ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦੀਆਂ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਜ਼ਮੀਨ 'ਤੇ ਸਬਜ਼ੀ ਦੀ ਖੇਤੀ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਇੱਕੋ ਸਮੇਂ ਦੇ ਵਿੱਚ ਚਾਰ ਤੋਂ ਪੰਜ ਫਸਲਾਂ ਬੀਜ ਕੇ ਮੋਟਾ ਮੁਨਾਫਾ ਕਮਾਇਆ ਜਾ ਰਿਹਾ ਹੈ।
ਇਸ ਸੀਜ਼ਨ ਦੇ ਵਿੱਚ ਕਿਸਾਨ ਗੋਭੀ ਦੀ ਫ਼ਸਲ ਬੀਜ ਰਹੇ ਹਨ ਤੇ ਗੋਭੀ ਦੀ ਫ਼ਸਲ ਦੇ ਨਾਲ ਮੇਥੀ, ਪਾਲਕ, ਸਾਗ ਤੇ ਮੂਲੀ ਵਰਗੀਆਂ ਹੋਰ ਫ਼ਸਲਾਂ ਬੀਜ ਰਹੇ ਹਨ। ਕਿਸਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇੱਕ ਇੱਕ ਕਰਕੇ ਫ਼ਸਲਾਂ ਨੂੰ ਵੱਡ ਕੇ ਰੋਜ਼ਨਾ ਮੰਡੀ ਦੇ ਵਿੱਚ ਵੇਚਿਆ ਜਾ ਰਿਹਾ ਹੈ। ਇਸ ਨਾਲ ਉਹ ਰੋਜ਼ ਚੰਗਾ ਮੁਨਾਫਾ ਕਮਾ ਰਹੇ ਹਨ।
ਇਸ ਮੌਕੇ ਕਿਸਾਨੀ ਬਾਰ ਖ਼ਾਸ ਗੱਲਬਾਤ ਕਰ ਰਹੇ ਕਿਸਾਨ ਨੇ ਕਿਹਾ ਕਿ ਇਸ ਖੇਤੀ ਨੂੰ ਸਾਰੇ ਕਿਸਾਨਾਂ ਵੱਲੋਂ ਅਪਣਾਉਣਾ ਚਾਹੀਦਾ ਹੈ, ਕਿਉਂਕਿ ਇਸ ਖੇਤੀ ਨੂੰ ਆਪਣਾ ਕੇ ਸਾਰੇ ਕਿਸਾਨ ਵਧੇਰਾ ਮੁਨਾਫਾ ਕਮਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਾਵੇਂ ਇਸ ਖੇਤੀ ਦੇ ਵਿੱਚ ਮਿਹਨਤ ਵੱਧ ਹੈ ਪਰ ਇਸ ਨਾਲ ਹੋਣ ਵਾਲਾ ਮੁਨਾਫਾ ਤੇ ਪਾਣੀ ਦੀ ਬੱਚਤ ਮਿਹਨਤ ਦਾ ਮੁਲ ਮੋੜ ਦਿੰਦੀ ਹੈ।