ਸੰਗਰੂਰ 'ਚ ਕਿਸਾਨ ਮੇਲੇ ਦਾ ਕੀਤਾ ਗਿਆ ਆਯੋਜਨ - ਜਾਣਕਾਰੀ
ਸੰਗਰੂਰ ਵਿੱਚ ਕਿਸਾਨਾਂ ਲਈ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਮੇਲੇ ਵਿੱਚ ਕਿਸਾਨੀ ਸਬੰਧਿਤ ਜਾਣਕਾਰੀ ਦਿੱਤੀ ਗਈ।
ਸੰਗਰੂਰ 'ਚ ਕਿਸਾਨ ਮੇਲੇ ਦਾ ਕੀਤਾ ਗਿਆ ਆਯੋਜਨ
ਸੰਗਰੂਰ: ਇਲਾਕੇ ਵਿੱਚ ਕਿਸਾਨਾਂ ਲਈ ਮੇਲਾ ਲਗਾਇਆ ਗਿਆ। ਇਸ ਮੇਲੇ ਵਿੱਚ ਕਿਸਾਨੀ ਨਾਲ ਜੁੜੀ ਹਰ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਗਈ। ਫ਼ਸਲ ਤੋਂ ਲੈ ਕੇ ਬੀਜ ਤੱਕ ਅਤੇ ਕਿਸਾਨਾਂ ਦੀ ਵਰਤੋਂ ਵਿੱਚ ਆਉ ਵਾਲੇ ਹਰ ਸੰਦ-ਸਮਾਨ ਦੀ ਜਾਣਕਾਰੀ ਇਸ ਮੇਲੇ ਵਿੱਚ ਦਿੱਤੀ ਗਈ।
ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਖੇਤੀਬਾੜੀ ਦੇ ਸੰਯੁਕਤ ਡਾਇਰੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ ਕਿਸਾਨਾਂ ਨੂੰ ਫ਼ਸਲੀ ਚੱਕਰ ਅਤੇ ਬੀਜ ਦੀ ਜਾਣਕਾਰੀ ਦਿੰਦੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਜੇ ਸਹੀ ਜਾਣਕਾਰੀ ਮਿਲੇ ਤਾਂ ਉਨ੍ਹਾਂ ਦੀ ਫ਼ਸਲ ਦੀ ਪੈਦਾਵਾਰ ਵੱਧ ਸਕਦੀ ਹੈ।
ਇਸ ਮੇਲੇ ਤੋਂ ਕਿਸਾਨ ਵੀ ਖੁਸ਼ ਵਿਖਾਈ ਦਿੱਤੇ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਜੋ ਸਵਾਲ ਸਨ ਉਸ ਦਾ ਹੱਲ ਇਸ ਮੇਲੇ ਵਿੱਚ ਮਿਲਿਆ ਹੈ।