ਸੰਗਰੂਰ: ਪੂਰੀ ਦੁਨੀਆ 'ਚ ਲੋਕਪ੍ਰਿਯਤਾ ਤੇ ਵਾਹ-ਵਾਹੀ ਖੱਟ ਰਹੀ ਸੰਸਥਾ ਖ਼ਾਲਸਾ ਏਡ ਘੱਗਰ ਦਰਿਆ ਵਿੱਚ ਪਏ ਪਾੜ ਨੂੰ ਬੰਦ ਕਰਨ ਤੇ ਲੋਕਾਂ ਦੀ ਮਦਦ ਲਈ ਸ਼ਹਿਰ ਵਿੱਚ ਪੁੱਜ ਗਈ ਹੈ।
ਹੁਣ ਖ਼ਾਲਸਾ ਏਡ ਨੇ ਘੱਗਰ ਦਰਿਆ ਲਈ ਵਧਾਏ ਮਦਦ ਦੇ ਹੱਥ - ਸੰਗਰੂਰ
ਸੰਗਰੂਰ ਵਿੱਚ ਘੱਗਰ ਦਰਿਆ ਵਿੱਚ ਪਾੜ ਪੈਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਦੀ ਮਦਦ ਕਰਨ ਖ਼ਾਲਸਾ ਏਡ ਦੀ ਟੀਮ ਪੁੱਜ ਗਈ ਹੈ।
ਫ਼ੋਟੋ
ਇਹ ਵੀ ਪੜ੍ਹੋ: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਹੋਇਆ ਦੇਹਾਂਤ, ਨਰਿੰਦਰ ਮੋਦੀ ਪੁੱਜੇ ਸਰਧਾਂਜਲੀ ਦੇਣ
ਦੱਸਣਯੋਗ ਹੈ ਕਿ ਬੀਤੇ ਵੀਰਵਾਰ ਨੂੰ ਘੱਗਰ ਦਰਿਆ 'ਚ ਪਾੜ ਪੈਣ ਕਾਰਨ ਉਸ ਦਾ ਸਾਰਾ ਪਾਣੀ ਮੂਨਕ ਦੇ ਵੱਖ-ਵੱਖ ਪਿੰਡਾਂ 'ਚ ਪੁਹੰਚ ਗਿਆ ਜਿਸ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਦੀ ਫ਼ਸਲ ਬਰਬਾਦ ਹੋ ਗਈ ਹੈ। ਘੱਗਰ ਦੇ ਪਾੜ ਕਾਰਨ ਮੂਨਕ ਪਾਤੜਾਂ ਰੋਡ 'ਤੇ ਵੀ ਪਾਣੀ ਆਉਣਾ ਸ਼ੁਰੂ ਹੋ ਚੁੱਕਾ ਹੈ। ਲੋਕਾਂ ਵੱਲੋਂ ਪਾਣੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਨਹੀਂ ਹੈ।