ਸੰਗਰੂਰ: ਕਾਂਗਰਸ ਸੀਟ ਨੂੰ ਲੈ ਕੇ ਧੜੇਬੰਦੀ ਬਣ ਚੁੱਕੀ ਹੈ ਅਤੇ ਇਸੇ ਕਾਰਨ ਕੇਵਲ ਸਿੰਘ ਢਿੱਲੋਂ ਨੂੰ ਹਰ ਇੱਕ ਕਾਂਗਰਸੀ ਅਗੂ ਨੂੰ ਮਨਾਉਣਾ ਪੈ ਰਿਹਾ ਹੈ। ਇਸੇ ਤਹਿਤ ਕੇਵਲ ਸਿੰਘ ਢਿੱਲੋਂ ਰੁੱਸੇ ਹੋਏ ਸੁਰਜੀਤ ਧੀਮਾਨ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਪੁੱਜੇ।
ਰੁੱਸੇ ਹੋਏ ਕਾਂਗਰਸੀ ਆਗੂ ਨੂੰ ਮਨਾਉਣ ਪੁੱਜੇ ਕੇਵਲ ਢਿੱਲੋਂ - punjab news
ਰੁੱਸੇ ਹੋਏ ਸੁਰਜੀਤ ਧੀਮਾਨ ਨੂੰ ਮਨਾਉਣ ਲਈ ਕੇਵਲ ਢਿੱਲੋਂ ਉਨ੍ਹਾਂ ਦੇ ਘਰ ਪੁੱਜੇ। ਇਸ ਮੌਕੇ ਉਨ੍ਹਾਂ ਇਕੱਠਿਆਂ ਚਾਹ ਵੀ ਪੀਤੀ।
ਕੇਵਲ ਢਿੱਲੋਂ
ਕੇਵਲ ਢਿੱਲੋਂ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁਰਜੀਤ ਧੀਮਾਨ ਦਾ ਮੇਰੇ ਨਾਲ ਕੋਈ ਰੋਸ ਨਹੀਂ ਹੈ ਅਤੇ ਅਸੀਂ ਇਕੱਠਿਆਂ ਬੈਠ ਕੇ ਚਾਹ ਪੀਤੀ ਹੈ। ਉਨ੍ਹਾਂ ਕਿਹਾ ਕਿ ਸੁਰਜੀਤ ਧੀਮਾਨ ਤਾਂ ਮੇਰੇ ਨਾਲ ਪ੍ਰਚਾਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਜੇ ਮੈਂ ਉਨ੍ਹਾਂ ਨੂੰ ਹੁਣ ਪ੍ਰਚਾਰ ਕਰਨ ਲਈ ਕਹਾਂ ਤਾ ਉਹ ਕਰਨਗੇ।
ਬੇਸ਼ੱਕ ਉਪਰਲੇ ਮਨੋਂ ਕੇਵਲ ਢਿੱਲੋਂ ਨੇ ਸੁਰਜੀਤ ਧੀਮਾਨ ਅਤੇ ਉਨ੍ਹਾਂ ਦੇ ਪੁੱਤਰ ਜਸਵਿੰਦਰ ਧੀਮਾਨ ਨਾਲ ਪਿਆਰ ਦਿਖਾਇਆ ਪਰ ਇਸ ਧੜੇਬਾਜ਼ੀ ਕਾਰਨ ਕੇਵਲ ਢਿੱਲੋਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਪੈ ਸਕਦਾ ਹੈ।