ਮਲੇਰਕੋਟਲਾ: ਸਰਕਾਰਾਂ ਨਸ਼ੇ, ਘਟੀਆ ਗਾਇਕੀ ਅਤੇ ਫ਼ਿਲਮਾਂ ਰੋਕਣ ਵਿੱਚ ਅਸਫ਼ਲ ਹੋ ਰਹੀ ਹੈ। ਨੌਜਵਾਨੀ ਬਰਬਾਦ ਕਰਨ 'ਚ ਸਰਕਾਰਾਂ ਅਹਿਮ ਰੋਲ ਅਦਾ ਕਰ ਰਹੀਆਂ ਹਨ ਕਿਉਂਕਿ ਇਹ ਬੁਰਾਈਆਂ 'ਤੇ ਕਾਬੂ ਪਾਉਣ ਵਿੱਚ ਨਾਕਾਮ ਰਹੀਆਂ ਹਨ। ਇਹ ਸਭ ਗੱਲਾਂ ਮਲੇਰਕੋਟਲਾ ਵਿੱਚ ਹੋਏ ਕਵੀ ਦਰਬਾਰ ਵਿੱਚ ਕਵੀਆਂ ਅਤੇ ਕਵਿਤਰੀਆਂ ਨੇ ਕਹੀਆਂ।
ਪੰਜਾਬੀ ਅਦਬ ਕਲਾ ਕੇਂਦਰ ਮਲੇਰਕੋਟਲਾ ਵੱਲੋਂ ਜਮੀਲ ਅਬਦਾਲੀ ਅਤੇ ਅਹਿਸਾਨ ਹਬੀਬ ਦੇ ਪ੍ਰਬੰਧਾਂ ਹੇਠ ਅਤੇ ਸਥਾਨਕ ਕੌਂਸਲਰ ਰੂਲਦੂ ਖਾਂ ਭੋਲਾਦੀ ਪ੍ਰਧਾਨਗੀ ਵਿਚ ਪਲੇਠਾ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦਾ ਆਗ਼ਾਜ਼ ਮੁਹੰਮਦ ਅਰਸ਼ਦ ਵੱਲੋਂ ਪੜ੍ਹੀ ਗਈ 'ਹਮਦ' ਨਾਲ ਹੋਇਆ।
ਕਵੀ ਦਰਬਾਰ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਖੜ੍ਹੇ ਕੀਤੇ ਸਵਾਲ ਮੁੱਖ ਮਹਿਮਾਨ ਗੁਰਦਿਆਲ ਰੌਸ਼ਨ ਨੇ ਭਰਵੇਂ ਇਕੱਠ ਨੂੰ ਦੇਖਦਿਆਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਜ਼ਿਆਦਾਤਰ ਕਵੀ ਦਰਬਾਰਾਂ ਵਿਚ ਕਵੀ-ਕਵਿਤ੍ਰੀਆਂ ਹੀ ਹੁੰਦੇ ਹਨ ਪਰ ਅੱਜ ਦੇ ਇਕੱਠ ਵਿਚ ਪੰਜਾਬੀ ਸਾਹਿਤਕ ਅਦਬ ਵੱਲ ਪ੍ਰੇਰਿਤ ਹੋਈਆਂ ਔਰਤਾਂ ਦੀ ਭਰਵੀਂ ਹਾਜ਼ਰੀ ਨੂੰ ਦੇਖ ਕੇ ਲੱਗਦਾ ਹੈ ਕਿ ਸੱਚੀਂ ਸਮਾਜ ਵਿਚ ਜਾਗਰੂਕਤਾ ਵੱਧ ਰਹੀ ਹੈ।
ਵਿਸੇਸ਼ ਮਹਿਮਾਨ ਵਜੋਂ ਪਹੁੰਚੇ ਅਮਰ ਸੂਫੀ ਅਤੇ ਦੀਪਤੀ ਬਬੂਤਾ ਨੇ ਵੀ ਆਪਣਾ ਕਲਾਮ ਪੇਸ਼ ਕਰਨ ਤੋਂ ਪਹਿਲਾਂ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਵੀ ਦਰਬਾਰ ਵਿਚ ਕੀਤੀ।
ਇਸ ਕਵੀ ਦਰਬਾਰ ਵਿਚ ਕਮਲਜੀਤ ਕੰਵਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਕਵੀ ਦਰਬਾਰ ਵਿਚ ਕਵੀ-ਕਵਿਤ੍ਰੀਆਂ ਨੇ ਆਪੋ ਆਪਣੀਆਂ ਕਵਿਤਾਵਾਂ, ਗਜ਼ਲਾਂ, ਗੀਤ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਪੰਜਾਬੀ ਅਦਬ ਕਲਾ ਕੇਂਦਰ ਦਾ ਮੁੱਖ ਉਦੇਸ਼ ਸਾਹਿਤ ਨੂੰ ਪ੍ਰਫੁੱਲਤ ਕਰਨਾ ਹੈ।
ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਗੁਰਚਰਨ ਕੌਰ ਕੋਚਰ,ਅਮਰ ਸੂਫੀ,ਕੁਲਵਿੰਦਰ ਕੌਰ ਕੰਵਲ,ਦੀਪਤੀ ਬਬੂਤਾ ਨੇ ਕਿਹਾ ਕਿ ਪੰਜਾਬੀ ਗਾਇਕੀ ਵਿਚ ਦਿਨੋਂ ਦਿਨ ਆ ਰਹੀ ਗਿਰਾਵਟ ਦਾ ਮੁੱਖ ਕਾਰਨ ਸਾਡੇ ਸਾਹਿਤਕ ਖੇਤਰ ਨੂੰ ਅਣਗੋਲਿਆ ਕਰਨਾ ਹੀ ਹੈ। ਇਸ ਸਮੇਂ ਅਵਾਮ ਨੂੰ ਸਾਹਿਤਕ ਚੇਤਨਾ ਨਾਲ ਜੁੜਨ ਲਈ ਜ਼ੋਰ ਦੇ ਕੇ ਕਿਹਾ ਕਿ ਗਿਆ ਕਿ ਸਾਹਿਤਕਸੰਸਥਾਵਾਂ ਨੂੰ ਸਹਿਯੋਗ ਦੇ ਕੇ ਪਿੰਡਾਂ ਸ਼ਹਿਰਾਂ ਵਿਚ ਵੱਧ ਤੋਂ ਵੱਧ ਕਵੀ ਦਰਬਾਰ ਕਰਵਾਏ ਜਾਣ, ਸਾਡੀਆਂ ਸਰਕਾਰਾ ਨਹੀਂ ਚਾਹੁੰਦੀਆਂ ਕਿ ਨੋਜਵਾਨ ਵਧੀਆਂ ਪੜ੍ਹਨ ਅਤੇ ਨਸ਼ੇ ਤੋਂ ਅਤੇ ਘਟੀਆਂ ਗਾਇਕੀ ਅਤੇ ਘਟੀਆਂ ਫ਼ਿਲਮਾਂ ਤੋਂ ਦੂਰ ਹੋਣ ਤਾਂ ਹੀ ਸਰਕਾਰ ਇਸ ਨੂੰ ਬੰਦ ਨਹੀਂ ਕਰ ਰਹੀ
ਨੌਜਵਾਨਾਂ ਦੀਆਂ ਨਸ਼ਿਆਂ ਕਾਰਨ ਮੋਤਾ ਹੋ ਰਹੀਆਂ ਹਨ। ਹੁਣ ਦੇ ਕਈ ਗੀਤ ਅਤੇ ਕਈ ਫ਼ਿਲਮਾਂ ਹਨ ਜੋ ਨੌਜਵਾਨਾ ਨੂੰ ਮਾੜੇ ਰਾਹ ਪਾ ਰਹੀਆ ਹਨ। ਸਰਕਾਰਾ ਨੂੰ ਚਾਹੀਦਾ ਹੈ ਕੇ ਘਟੀਆ ਗੀਤਾਂ ਅਤੇ ਫਿਲਮਾ ਤੇ ਰੋਕ ਲਗਾਏ ਤਾ ਜੋ ਨੌਜਵਾਨ ਆਪਣੇ ਸਹੀ ਰਾਸਤੇ ਜਾਣ ਅਤੇ ਦੇਸ ਦੀ ਤੱਰਕੀ ਚ ਆਪਣਾ ਯੋਗਦਾਨ ਪਾਉਣ।
ਜੇ ਇਸ ਤਰਾਂ ਹੀ ਰਿਹਾ ਤਾਂ ਸਾਡਾ ਪੰਜਾਬ ਬਰਬਾਦ ਹੋ ਜਾਵੇਗਾ। ਇਹ ਕਵੀ ਦਰਬਾਰ ਓਦੋਂ ਅੰਤਰ ਰਾਸ਼ਟਰੀ ਪੰਜਾਬੀ ਕਵੀ ਦਰਬਾਰ ਹੋ ਨਿੱਬੜਿਆ ਜਦੋਂ ਆਨ-ਲਈਨ ਵੀਡੀਓ ਕਾਲਿੰਗ ਜ਼ਰੀਏ ਪਾਕਿਸਤਾਨ ਦੀ ਮਸ਼ਹੂਰ-ਮਾਰੂਫ਼ ਸ਼ਾਇਰਾ ਸਫ਼ੀਆ ਹਯਾਤ ਨੇ ਵੀ ਅਪਣਾ ਕਲਾਮ "ਜੁੱਤੀ' ਅਤੇ ਪੈਲੀਆਂ ,ਸੁਣਾਕੇ ਭਰੀ ਮਹਿਫ਼ਿਲ ਦੀ ਵਾਹ ਵਾਹੀ ਵਟੋਰ ਲਈ।