ਪੰਜਾਬ

punjab

ETV Bharat / state

ਕਲਯੁੱਗੀ ਪਿਉ ਨੇ ਆਪਣੀ ਧੀ ਨਾਲ ਕੀਤਾ ਜਬਰ-ਜਨਾਹ - civil hospital sangrur

ਲਹਿਰਾਗਾਗਾ ਵਿੱਚ ਇੱਕ ਕਲਯੁੱਗੀ ਪਿਉ ਵੱਲੋਂ ਧੀ ਨਾਲ ਜਬਰ-ਜਨਾਹ ਦੀ ਸੂਚਨਾ ਹੈ। ਪੀੜਤ ਕੁੜੀ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮੁਲਜ਼ਮ ਵਿਰੁੱਧ ਕਾਰਵਾਈ ਅਰੰਭ ਦਿੱਤੀ ਹੈ।

Kalyugi father raped his daughter
Kalyugi father raped his daughter

By

Published : Aug 24, 2020, 5:27 PM IST

Updated : Aug 24, 2020, 5:41 PM IST

ਸੰਗਰੂਰ: ਲਹਿਰਾਗਾਗਾ ਵਿੱਚ ਇੱਕ ਕਲਯੁੱਗੀ ਪਿਉ ਵੱਲੋਂ ਆਪਣੀ ਧੀ ਨਾਲ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਕੁੜੀ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਅਰੰਭ ਦਿੱਤੀ ਹੈ। ਦੋਸ਼ੀ ਕਾਫੀ ਸਮੇਂ ਤੋਂ ਕੁੜੀ ਨੂੰ ਸ਼ਿਕਾਰ ਬਣਾ ਰਿਹਾ ਸੀ। ਇਸ ਮੌਕੇ ਮੁਲਜ਼ਮ ਦੀ ਵੱਡੀ ਕੁੜੀ ਨੇ ਕਿਹਾ ਕਿ ਉਸਦਾ ਪਿਤਾ, ਛੋਟੀ ਭੈਣ ਨਾਲ ਬਲਾਤਕਾਰ ਕਰਦਾ ਸੀ, ਜਿਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।

ਕਲਯੁੱਗੀ ਪਿਉ ਨੇ ਆਪਣੀ ਧੀ ਨਾਲ ਕੀਤਾ ਜਬਰ-ਜਨਾਹ

ਪੀੜਤ ਕੁੜੀ ਦੀ ਭੂਆ ਨੇ ਦੱਸਿਆ ਕਿ ਕਥਿਤ ਦੋਸ਼ੀ ਉਸ ਦਾ ਭਰਾ ਹੈ, ਜਿਸ ਦੀ ਪਤਨੀ ਦੀ 6 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਜਦੋਂ ਵੀ ਉਹ ਫੋਨ ਕਰਕੇ ਬੱਚਿਆਂ ਬਾਰੇ ਪੁੱਛਦੇ ਸੀ ਤਾਂ ਉਹ ਇਹੀ ਕਹਿੰਦਾ ਸੀ ਕਿ ਸਭ ਕੁੱਝ ਠੀਕ ਹੈ, ਪਰ ਪਤਾ ਲੱਗਿਆ ਕਿ ਕਥਿਤ ਦੋਸ਼ੀ ਬੱਚਿਆਂ ਦੀ ਕੁੱਟਮਾਰ ਕਰਦਾ ਸੀ। ਉਸਦਾ ਭਰਾ ਕਾਫੀ ਸਮੇਂ ਤੋਂ ਉਸਦੀ ਭਤੀਜੀ ਨੂੰ ਆਪਣੀ ਦਰਿੰਦਗੀ ਦਾ ਸ਼ਿਕਾਰ ਬਣਾ ਰਿਹਾ ਸੀ।

ਇੱਕ ਸਥਾਨਕ ਵਾਸੀ ਨੇ ਦੱਸਿਆ ਕਿ ਮੁਲਜ਼ਮ ਦੇ ਤਿੰਨ ਕੁੜੀਆਂ ਤੇ ਇੱਕ ਮੁੰਡਾ ਹੈ। ਵੱਡੀ ਕੁੜੀ ਦੀ ਉਮਰ 17 ਸਾਲ ਹੈ, ਜਦਕਿ ਪੀੜਤ ਕੁੜੀ ਦੀ ਉਮਰ 14 ਸਾਲ ਹੈ। ਉਸਨੇ ਕਿਹਾ ਕਿ ਦੋਸ਼ੀ ਬੱਚਿਆਂ ਦੀ ਕੁੱਟਮਾਰ ਕਰਦਾ ਰਹਿੰਦਾ ਸੀ ਤੇ ਛੋਟੀ ਬੱਚੀ ਜੋ 14 ਸਾਲ ਦੀ ਹੈ, ਨੂੰ ਡਰਾ-ਧਮਕਾ ਕੇ ਆਪਣੀ ਦਰਿੰਦਗੀ ਦਾ ਸ਼ਿਕਾਰ ਬਣਾਉਂਦਾ ਸੀ। ਉਸਨੇ ਦੱਸਿਆ ਕਿ ਪੀੜਤ ਕੁੜੀ ਨੇ ਇਸ ਬਾਰੇ ਮੁਹੱਲੇ ਦੀਆਂ ਔਰਤਾਂ ਨੂੰ ਦੱਸਿਆ, ਜਿਸ 'ਤੇ ਔਰਤਾਂ ਨੇ ਇਕੱਠੇ ਹੋ ਪੁਲਿਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ।

ਸਿਵਲ ਹਸਪਤਾਲ ਦੇ ਡਾਕਟਰ ਸੂਰਜ ਨੇ ਦੱਸਿਆ ਕਿ 108 ਐਂਬੂਲੈਂਸ ਰਾਹੀਂ ਇੱਕ 14 ਸਾਲਾ ਕੁੜੀ ਉਨ੍ਹਾਂ ਕੋਲ ਆਈ ਹੈ, ਜਿਸ ਨਾਲ ਜਬਰ-ਜਨਾਹ ਹੋਇਆ ਹੈ। ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਹਸਪਤਾਲ ਵੱਲੋਂ ਸੂਚਨਾ ਮਿਲੀ ਸੀ ਕਿ ਇੱਕ ਬੱਚੀ ਨਾਲ ਬਲਾਤਕਾਰ ਹੋਇਆ ਹੈ, ਜਿਸ 'ਤੇ ਉਹ ਮੌਕੇ ਉਪਰ ਪੁੱਜੇ। ਉਨ੍ਹਾਂ ਕਿਹਾ ਕਿ ਮੁਲਜ਼ਮ ਪੀੜਤ ਕੁੜੀ ਦਾ ਪਿਉ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ ਅਤੇ ਬੱਚਿਆਂ ਨੂੰ ਇਨਸਾਫ ਦੇਣ ਲਈ ਆਰੋਪੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ।

Last Updated : Aug 24, 2020, 5:41 PM IST

ABOUT THE AUTHOR

...view details