ਸੰਗਰੂਰ:ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰ ਪਰਾਲੀ ਫੂਕਣ ਤੋਂ ਬਚਾਅ ਲਈ ਕੋਈ ਵੀ ਠੋਸ ਹੱਲ ਨਹੀਂ ਕਰ ਰਹੀ। ਜਿਸ ਕਾਰਨ ਸਾਨੂੰ ਪਰਾਲੀ ਫੂਕਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕੈਪਟਨ, ਬਾਦਲ ਅਤੇ ਹੁਣ ਭਗਵੰਤ ਮਾਨ ਸਰਕਾਰ ਵੀ ਪਹਿਲਾਂ ਵਾਂਗ ਹੀ ਸਾਡੇ ਨਾਲ ਧੱਕਾ ਕਰਨ ਤੇ ਤੁਲੀ ਹੋਈ ਹੈ। Latest news of Sangrur.Statement of Yoginder collections from Sangru.
ਇਹ ਸਰਕਾਰ ਕਹਿ ਰਹੀ ਹੈ ਕਿ 10000 ਅਧਿਕਾਰੀ ਲਾ ਦਿੱਤੇ ਹਨ। ਅਸੀਂ ਇੱਥੇ ਇਹ ਸਪਇੱਸ਼ਟ ਕਰਨਾ ਚਾਹੁੰਦੇ ਹਾਂ ਕਿ ਪਰਾਲੀ ਅਸੀਂ ਵੀ ਨਹੀਂ ਫੂਕਣਾ ਚਾਹੁੰਦੇ ਕਿਉਂਕਿ ਅਸੀਂ ਵੀ ਪ੍ਰਦੂਸ਼ਣ ਦੇ ਖ਼ਿਲਾਫ਼ ਹਾਂ ਸਾਡੇ ਵੀ ਬੱਚੇ ਹਨ ਸਾਡੇ ਬੱਚਿਆਂ ਨੂੰ ਵੀ ਧੂੰਆਂ ਚੜ੍ਹਦਾ ਹੈ ਪਰ ਇਸ ਦਾ ਕੋਈ ਹੋਰ ਹੱਲ ਹੀ ਨਹੀਂ। ਇਸ ਕਰਕੇ ਮਜ਼ਬੂਰਨ ਸਾਨੂੰ ਪਰਾਲੀ ਫੂਕਣੀ ਪੈ ਰਹੀ ਹੈ।
ਸਰਕਾਰ ਪਰਾਲੀ ਫੂਕਣ ਦਾ ਨਹੀਂ ਕਰ ਰਹੀ ਠੋਸ ਪ੍ਰਬੰਧ ਹੁਣ ਸਰਕਾਰ ਕਹਿੰਦੀ ਹੈ ਕਿ ਅਸੀਂ ਲੱਖਾਂ ਮਸ਼ੀਨਾਂ ਲੈ ਕੇ ਆਏ ਹਾਂ ਸਾਨੂੰ ਇਹ ਨਹੀਂ ਪਤਾ ਕਿ ਇਨ੍ਹਾਂ ਮਸ਼ੀਨਾਂ ਦਾ ਕੀ ਕਰਨਾ ਹੈ। ਸੂਬਾ ਪ੍ਰਧਾਨ ਨੇ ਸਰਕਾਰ ਕੋਲੋਂ ਇਸ ਦਾ ਜਵਾਬ ਮੰਗਦਿਆਂ ਕਿਹਾ ਕਿ ਜੇਕਰ ਸਰਕਾਰ ਕੋਲ ਮਸ਼ੀਨਾਂ ਦਾ ਪ੍ਰਬੰਧ ਹੈ ਤਾਂ 10 ਹਜ਼ਾਰ ਅਧਿਕਾਰੀ ਕਿਸ ਲਈ ਲਾਏ ਹਨ। ਅਧਿਕਾਰੀ ਲਾਉਣ ਦਾ ਸਾਫ਼ ਮਤਲਬ ਹੈ ਕਿ ਕਿਸਾਨ ਪਰਾਲੀ ਫੂਕਣ ਗਏ ਤੇ ਅਸੀਂ ਪਰਚੇ ਦਰਜ ਕਰਾਂਗੇ। ਇਹ ਸਰਕਾਰ ਵੀ ਹੋਰ ਸਰਕਾਰਾਂ ਵਾਂਗ ਟਾਹਰਾਂ ਮਾਰਦੀ ਹੈ।
ਇਸ ਸਰਕਾਰ ਤੋਂ ਨਾ ਗੁਲਾਬੀ ਸੁੰਡੀ ਦਾ ਕੋਈ ਇਲਾਜ ਹੋਇਆ, ਚਾਇਨਾ ਵਾਇਰਸ ਦਾ ਇਸ ਕੋਲ ਕੋਈ ਇਲਾਜ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤਮਾਲਾ ਸਕੀਮ ਤਹਿਤ ਸਰਕਾਰ ਕਿਸਾਨਾਂ ਤੋਂ ਇੱਕ ਪਾਸੇ ਜ਼ਮੀਨਾਂ ਖੋਹ ਰਹੀ ਹੈ, ਦੂਜੇ ਪਾਸੇ ਉਨ੍ਹਾਂ ਨੂੰ ਰੇਟ ਵੀ ਪੂਰਾ ਨਹੀਂ ਦੇ ਰਹੀ। ਜਿਸ ਕਰ ਕੇ ਸਰਕਾਰ ਖਿਲਾਫ ਕਿਸਾਨਾਂ ਦਾ ਰੋਸ ਵਧਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ:ਆਂਗਨਵਾੜੀ ਯੂਨੀਅਨ ਦੀ ਪ੍ਰਧਾਨ ਦਾ ਕਾਤਲ ਹੋਇਆ ਗ੍ਰਿਫ਼ਤਾਰ