ਸੰਗਰੂਰ: ਪੰਜਾਬ ਜਮਹੂਰੀ ਗੱਠਜੋੜ ਤੋਂ ਉਮੀਦਵਾਰ ਜੱਸੀ ਜਸਰਾਜ ਸੰਗਰੂਰ ਦੇ ਵੱਖ-ਵੱਖ ਪਿੰਡਾਂ 'ਚ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ। ਉਹ ਬੜੀ ਭਾਵੁਕਤਾ ਨਾਲ ਵਿਰੋਧੀ ਧਿਰ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਜੱਸੀ ਜਸਰਾਜ ਨੇ ਆਮ ਆਦਮੀ ਪਾਰਟੀ 'ਤੇ ਜੰਮ ਕੇ ਨਿਸ਼ਾਨੇ ਵਿੰਨ੍ਹੇ।
ਪਾਕਿਸਤਾਨ ਤੋਂ ਵੀ ਚੋਣ ਜਿੱਤ ਸਕਦੇ ਹਨ ਕੈਪਟਨ: ਜੱਸੀ ਜਸਰਾਜ
ਜੱਸੀ ਜਸਰਾਜ ਨੇ ਸੰਗਰੂਰ 'ਚ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਅੱਜ ਕੇਜਰੀਵਾਲ, ਸ਼ੀਲਾ ਦੀਕਸ਼ਿਤ ਅਤੇ ਰਾਹੁਲ ਗਾਂਧੀ ਦੇ ਪੈਰਾਂ 'ਚ ਹੈ। ਇਸ ਤੋਂ ਇਲਾਵਾ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਤੰਜ ਕਸਿਆ।
ਉਨ੍ਹਾਂ ਕਿਹਾ ਕਿ ਕੁੱਝ ਹੀ ਦਿਨ ਹਨ ਭਗਵੰਤ ਮਾਨ ਰੋਣਗੇ ਕਿਉਂਕਿ ਉਨ੍ਹਾਂ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਕਹਿਣਾ ਸੀ ਜੇ ਦਿੱਲੀ 'ਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਸ਼ੀਲਾ ਦਿਕਸ਼ਿਤ ਨੂੰ ਜੇਲ੍ਹ ਭੇਜਣਗੇ ਪਰ ਹੋਇਆ ਇਸ ਤੋਂ ਉਲਟ। ਅੱਜ ਕੇਜਰੀਵਾਲ, ਸ਼ੀਲਾ ਦਿਕਸ਼ਿਤ ਅਤੇ ਰਾਹੁਲ ਗਾਂਧੀ ਦੇ ਪੈਰਾਂ 'ਚ ਹੈ।
ਕਾਂਗਰਸ ਵੱਲੋਂ 13 ਸੀਟਾਂ 'ਤੇ ਜਿੱਤ ਪ੍ਰਾਪਤ ਕਰਨ ਦੇ ਦਾਅਵੇ ਤੇ ਚੁਟਕੀ ਲੈਂਦਿਆਂ ਜੱਸੀ ਜਸਰਾਜ ਨੇ ਕਿਹਾ ਕਿ ਉਹ ਤਾਂ ਕੁਝ ਵੀ ਕਰ ਸਕਦੇ ਹਨ ਕਿਉਂਕਿ ਅਰੂਸਾ ਉਨ੍ਹਾਂ ਨਾਲ ਹੈ, ਉਹ ਤਾਂ ਪਾਕਿਸਤਾਨ 'ਚ ਵੀ ਜਿੱਤ ਸਕਦੇ ਹਨ।