ਸੰਗਰੂਰ: ਜੈ ਜਵਾਨ ਜੈ ਕਿਸਾਨ ਪਾਰਟੀ ਨੇ ਸੰਗਰੂਰ ਤੋਂ ਇੱਕ ਅਜਿਹਾ ਉਮੀਦਵਾਰ ਨੂੰ ਖੜਾ ਕਰਨ ਦਾ ਫੈਸਲਾ ਕੀਤਾ ਹੈ ਜਿਸ ਨੇ ਜੇਲ 'ਚ ਸਾਢੇ ਸੱਤ ਸਾਲਾ ਦੀ ਸਜਾ ਕੱਟੀ ਹੈ। ਕੋਰਟ ਵਲੋਂ ਇਸ ਉਮੀਦਵਾਰ ਨੂੰ ਨਿਰਦੋਸ਼ ਕਰਾਰ ਕਰ ਕੇ ਰਿਹਾਂ ਕਰ ਦਿੱਤਾ ਗਿਆ ਹੈ। ਇਸ ਉਮੀਦਵਾਰ ਦਾ ਨਾਮ ਧਰਮਵੀਰ ਧਾਲੀਵਾਲ ਹੈ। ਇਨ੍ਹੇ ਸਾਲਾਂ ਦੇ ਵਿੱਚ ਧਰਮਵੀਰ ਨੇ ਜੇਲ ਵਿੱਚ ਹੀ ਰਹਿ ਕੇ ਪੜਾਈ ਕੀਤੀ ਹੈ ਅਤੇ ਓਥੇ ਹੀ ਉਸ ਨੇ ਕੈਦੀਆਂ ਨੂੰ ਵੀ ਪੜਾਇਆ ਹੈ। ਅੱਜ ਉਸ ਦੇ ਕੋਲ ਪੰਜ ਸਰਟੀਫਿਕੇਟ ਹਨ।
ਸਿਸਟਮ ਠੀਕ ਕਰਨ ਲਈ ਚੋਣ ਮੈਦਾਨ 'ਚ ਉਤਰਿਆ: ਧਰਮਵੀਰ ਧਾਲੀਵਾਲ
ਜੈ ਜਵਾਨ ਜੈ ਕਿਸਾਨ ਪਾਰਟੀ ਨੇ ਸੰਗਰੂਰ ਤੋਂ ਸਾਢੇ ਸੱਤ ਸਾਲਾ ਦੀ ਸਜਾ ਕੱਟ ਕੇ ਆਏ ਧਰਮਵੀਰ ਧਾਲੀਵਾਲ ਨੂੰ ਟਿਕਟ ਦਿੱਤੀ। ਪਾਰਟੀ ਦਾ ਕਹਿਣਾ ਹੈ ਕਿ ਧਰਮਵੀਰ ਚੰਗੀ ਸੋਚ ਦਾ ਮਾਲਕ ਹੈ। ਜੋ ਇਸ ਵਾਰ ਭਗਵੰਤ ਮਾਨ ਤੇ ਢੀਂਡਸਾ ਨੂੰ ਟੱਕਰ ਦੇਵਗਾ। ਧਰਮਵੀਰ ਦਾ ਕਹਿਣਾ ਹੈ ਕਿ ਉਹ ਸਿਸਟਮ ਨੂੰ ਠੀਕ ਕਰਨ ਦੇ ਲਈ ਆਪਣੇ ਆਪ ਨੂੰ ਚੋਣਾਂ ਦੇ ਵਿੱਚ ਉਤਾਰ ਰਹੇ ਹਨ।
ਧਰਮਵੀਰ ਦਾ ਕਹਿਣਾ ਹੈ ਕਿ ਸਾਨੂੰ ਨਸ਼ਿਆ ਤੋਂ ਦੂਰ ਰਹਿਣਾ ਚਾਹਿਦਾ ਹੈ। ਇਸ ਤੋਂ ਇਲਾਵਾ ਉਸਨੇ ਜੇਲ ਦੇ ਵਿੱਚ ਰਹਿ ਕੇ ਆਪਣੇ 'ਤੇ ਇੱਕ ਗਾਣਾ ਲਿਖਿਆ ਜਿਸ ਕਾਰਨ ਉਸ ਨੂੰ ਜੇਲ 'ਚ ਬੈਠੇ ਕੇ ਹੀ ਲੱਖਾਂ ਦੇ ਇਨਾਮ ਮਿਲੇ। ਧਰਮਵੀਰ ਦਾ ਕਹਿਣਾ ਹੈ ਕਿ ਉਹ ਇਸ ਸਿਸਟਮ ਨੂੰ ਠੀਕ ਕਰਨ ਦੇ ਲਈ ਆਪਣੇ ਆਪ ਨੂੰ ਚੋਣਾਂ ਦੇ ਵਿੱਚ ਉਤਾਰ ਰਹੇ ਹਨ। ਧਰਮਵੀਰ ਮੁਤਾਬਕ ਕਿਸਾਨਾਂ ਤੋਂ ਲੈ ਕੇ ਬੇਰੋਜਗਾਰੀ ਤੇ ਸਿਖਿਆ ਵਿੱਚ ਸੁਧਾਰ ਦੀ ਲੋੜ ਹੈ। ਇਸਦੇ ਚਲਦੇ ਹੀ ਉਹ ਹਰ ਥਾਂ 'ਤੇ ਆਪਣਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੰਗੀ ਸੋਚ ਨਾਲ ਇਸ ਵਾਰ ਉਹ ਭਗਵੰਤ ਮਾਨ ਤੇ ਢੀਂਡਸਾ ਨੂੰ ਟੱਕਰ ਦੇਣਗੇ।
ਪਾਰਟੀ ਪ੍ਰਧਾਨ ਦਾ ਕਹਿਣਾ ਹੈ ਕਿ ਧਰਮਵੀਰ ਇੱਕ ਨੇਕ ਸੋਚ ਦਾ ਮਲਿਕ ਹੈ ਅਤੇ ਅਸੀਂ ਇਸ ਸੋਚ ਨਾਲ ਖੁਸ਼ ਹਾਂ। ਜਿਸ ਦੇ ਚੱਲਦੇ ਅਸੀਂ ਧਰਮਵੀਰ ਨੂੰ ਸੰਗਰੂਰ ਸੀਟ ਤੋਂ ਮੌਕਾ ਦੇ ਰਹੇ ਹਾਂ। ਓਥੇ ਹੀ ਪਿੰਡ ਦੇ ਲੋਕ ਵੀ ਧਰਮਵੀਰ ਦੀ ਸੋਚ ਤੋਂ ਖੁਸ਼ ਹਨ ਅਤੇ ਉਹਨਾ ਦਾ ਕਹਿਣਾ ਕਿ ਆਪਣੇ ਨੇਕ ਵਿਚਾਰਾ ਨਾਲ ਧਰਮਵੀਰ ਨੇਤਾਵਾਂ ਨੂੰ ਪੂਰੀ ਟੱਕਰ ਦਵੇਗਾ।