ਸੰਗਰੂਰ: ਪਿੰਡ ਭਸੌੜ ਵਿੱਚ 3 ਨਾਬਾਲਗ਼ ਬੱਚਿਆਂ ਉਪਰ ਚੋਰੀ ਦਾ ਇਲਜ਼ਾਮ ਲਾ ਕੇ ਕੁੱਟਣ ਅਤੇ ਪਿੱਛੇ ਬਾਹਾਂ ਬੰਨ੍ਹ ਕੇ ਪਿੰਡ 'ਚ ਘੁਮਾਉਣ ਨਾਲ ਇਲਾਕੇ 'ਚ ਤਣਾਅ ਪੈਦਾ ਹੋਇਆ। ਪੀੜਤ ਬੱਚਿਆਂ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਦੀ ਉਮਰ ਕਰੀਬ 10 ਤੋਂ 13 ਸਾਲ ਹੈ। ਉਹ ਬੀਤੇ ਦਿਨੀ ਨੇੜਲੇ ਪਿੰਡ 'ਚ ਚਲੇ ਗਏ ਜਿੱਥੇ ਉਨ੍ਹਾਂ ਵੱਲੋਂ ਬੱਚੇ ਹੋਣ ਕਾਰਨ ਕੋਈ ਸ਼ਰਾਰਤ ਕਰ ਲਈ।
ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਫੜ ਕੇ ਸਾਡੇ ਪਿੰਡ ਦੀ ਪੰਚਾਇਤ ਦੇ ਸਪੁਰਦ ਕਰ ਦਿੱਤਾ। ਪਿੰਡ ਦੀ ਪੰਚਾਇਤ ਵੱਲੋਂ ਉਨ੍ਹਾਂ ਨੂੰ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਤੇ ਬਾਹਵਾਂ ਬੰਨ੍ਹ ਕੇ ਪੂਰਾ ਪਿੰਡ ਘੁੰਮਾਇਆ ਗਿਆ, ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ਉਪਰ ਵਾਇਰਲ ਕਰ ਦਿੱਤੀ। ਕੁੱਟਮਾਰ ਦੌਰਾਨ ਇੱਕ ਬੱਚੇ ਦੀ ਬਾਂਹ ਵੀ ਟੁੱਟ ਗਈ।
ਚੋਰੀ ਦੇ ਇਸਜ਼ਾਮ 'ਚ ਬੱਚਿਆਂ ਨਾਲ ਅਣਮਨੁੱਖੀ ਵਿਵਹਾਰ ਇੱਕ ਬੱਚੇ ਦੀ ਦਾਦੀ ਨੇ ਦੱਸਿਆ ਕਿ ਜਦੋਂ ਉਸ ਨੇ ਸਰਪੰਚ ਨੂੰ ਬੱਚਿਆਂ ਦੀ ਕੁੱਟਮਾਰ ਕਰਨੋਂ ਰੋਕਿਆ ਤਾਂ ਉੱਥੇ ਮੌਜੂਦ ਮਹਿੰਦਰ ਸਿੰਘ ਸਾਬਕਾ ਫੌਜੀ ਨੇ ਮੇਰੇ ਨਾਲ ਵੀ ਬਦਸਲੂਕੀ ਕੀਤੀ। ਪੰਚਾਇਤ ਨੇ ਪੀੜਤ ਬੱਚਿਆਂ ਨੂੰ 5 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ। ਇਨ੍ਹਾਂ ਵੱਲੋਂ ਸਰਕਾਰ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਸਰਪੰਚ ਅਤੇ ਉਸਦੇ ਸਾਥੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਇਸ ਸਬੰਧੀ ਜਦੋਂ ਸਾਬਕਾ ਫੌਜੀ ਮੁਹਿੰਦਰ ਸਿੰਘ ਦਾ ਪੱਖ ਜਾਣਿਆਂ ਤਾਂ ਉਸਨੇ ਕਿਹਾ ਕਿ ਬੱਚਿਆਂ ਨੇ ਚੋਰੀ ਕੀਤੀ ਹੈ ਜਿਸ ਕਾਰਨ ਉਨ੍ਹਾਂ ਨੂੰ ਇਹ ਸਜ਼ਾ ਅਤੇ ਜੁਰਮਾਨਾ ਕੀਤਾ ਗਿਆ ਹੈ।
ਇਸ ਸਬੰਧੀ ਦਲਿਤ ਆਗੂ ਗੁਰਜੰਟ ਸਿੰਘ ਢੰਢੋਗਲ ਨੇ ਕਿਹਾ ਕਿ ਜੇਕਰ ਬੱਚਿਆਂ ਨੂੰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਕੀਤਾ ਜਾਵੇਗਾ। ਉਧਰ ਤਫ਼ਤੀਸ਼ੀ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।