ਟੈਂਕਰ ਤੇ ਕਾਰ ਦੀ ਜ਼ੋਰਦਾਰ ਟੱਕਰ, ਬੱਚੇ ਸਣੇ 6 ਦੀ ਗਈ ਜਾਨ, ਇਲਾਕੇ ਵਿੱਚ ਸੋਗ ਦੀ ਲਹਿਰ ਸੰਗਰੂਰ: ਸਵੇਰੇ ਚੜ੍ਹਦੇ ਹੀ ਸੁਨਾਮ ਤੋਂ ਦੁੱਖਦਾਈ ਖਬਰ ਸਾਹਮਣੇ ਆਈ ਹੈ, ਜਿੱਥੇ ਟਰਾਲੀ ਅਤੇ ਕਾਰ ਵਿਚਾਲੇ ਟੱਕਰ ਹੋਈ। ਟੱਕਰ ਇੰਨੀ ਭਿਆਨਕ ਤਰੀਕੇ ਨਾਲ ਹੋਈ ਕਿ ਇਸ ਦਰਦਨਾਕ ਸੜਕ ਹਾਦਸੇ ਵਿੱਚ 6 ਜਾਨਾਂ ਚਲੀ ਗਈਆਂ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬਹੁਤ ਬੁਰਾ ਹਾਲ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ, ਕਾਰ ਵਿੱਚ ਸਵਾਰ 6 ਲੋਕ ਮਲੇਰਕੋਟਲਾ ਵਿਖੇ ਮੱਥਾ ਟੇਕ ਕੇ ਵਾਪਸ ਆ ਰਹੇ ਸੀ। ਇਸ ਦੌਰਾਨ ਰਸਤੇ ਵਿੱਚ ਕਾਰ ਟੈਂਕਰ ਨਾਲ ਟਕਰਾ ਕੇ ਇਕ ਹੋਰ ਕਾਰ ਅੱਗੇ ਜਾ ਵੱਜੀ ਜਿਸ ਦੇ ਚੱਲਦੇ ਇੱਕ ਬੱਚੇ ਸਣੇ 6 ਲੋਕਾਂ ਦੀ ਮੌਤ ਹੋ ਗਈ। ਤਿੰਨਾਂ ਦੀਆਂ ਲਾਸ਼ਾਂ ਸੁਨਾਮ ਦੇ ਪੋਸਟਮਾਰਟਮ ਲਈ ਅਤੇ ਤਿੰਨ ਹੋਰ ਦੀਆਂ ਲਾਸ਼ਾਂ ਨੂੰ ਸੰਗਰੂਰ ਦੇ ਹਸਪਤਾਲ ਵਿੱਚ ਰੱਖਵਾਇਆ ਗਿਆ ਹੈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ, ਕਾਰ ਵਿੱਚ ਸਵਾਰ 6 ਲੋਕ ਮਲੇਰਕੋਟਲਾ ਵਿਖੇ ਮੱਥਾ ਟੇਕ ਕੇ ਵਾਪਸ ਆ ਰਹੇ ਸੀ। ਇਸ ਦੌਰਾਨ ਰਸਤੇ ਵਿੱਚ ਕਾਰ, ਗ਼ਲਤ ਸਾਈਡ ਤੋਂ ਆ ਰਹੇ ਟੈਂਕਰ ਨਾਲ ਟਕਰਾ ਗਈ ਜਿਸ ਦੇ ਚੱਲਦੇ ਇੱਕ ਬੱਚੇ ਸਣੇ 6 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਜਖਮੀ ਹੋ ਗਿਆ। ਤਿੰਨਾਂ ਦੀਆਂ ਲਾਸ਼ਾਂ ਸੁਨਾਮ ਦੇ ਪੋਸਟਮਾਰਟਮ ਲਈ ਅਤੇ ਤਿੰਨ ਹੋਰ ਦੀਆਂ ਲਾਸ਼ਾਂ ਨੂੰ ਸੰਗਰੂਰ ਦੇ ਹਸਪਤਾਲ ਵਿੱਚ ਰੱਖਵਾਇਆ ਗਿਆ ਹੈ।
ਸੜਕ ਹਾਦਸਾ, ਇੱਕ ਬੱਚੇ ਸਮੇਤ 6 ਲੋਕਾਂ ਦੀ ਮੌਤ ਇਲਾਕੇ ਵਿੱਚ ਸੋਗ ਦੀ ਲਹਿਰ:ਸਥਾਨਕ ਵਾਸੀਆਂ ਨੇ ਦੱਸਿਆ ਕਿ ਢਾਬੇ ਤੋਂ ਇੱਕ ਟੈਂਕਰ ਗ਼ਲਤ ਪਾਸਿਓ ਮੋੜਿਆ ਜਿਸ ਨਾਲ ਕਾਰ ਨਾਲ ਟੱਕਰ ਹੋਈ। ਕਾਰ ਸਵਾਰ 6 ਲੋਕਾਂ ਦੀ ਮੌਤ ਹੋਈ ਜਿਸ ਵਿੱਚ 1 ਬੱਚੇ ਸਣੇ 5 ਹੋਰ ਨੌਜਵਾਨ ਸ਼ਾਮਲ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਸਵੇਰੇ-ਸਵੇਰੇ ਇਹ ਬੇਹਦ ਮਾੜੀ ਘਟਨਾ ਹੋਈ ਹੈ। ਮ੍ਰਿਤਕਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਪਰਿਵਾਰ ਚੋਂ ਇੱਕ ਬੱਚੇ ਨਾਲ ਹੋਰ ਨੌਜਵਾਨ ਮੱਥਾ ਟੇਕਣ ਲਈ ਮਲੇਰਕੋਟਲਾ ਗਏ ਹੋਏ ਸੀ, ਜਦੋਂ ਵਾਪਸ ਆ ਰਹੇ ਸੀ ਸਵੇਰੇ-ਸਵੇਰੇ ਇਹ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਸਾਰਿਆਂ ਦੀ ਮੌਤ ਹੋ ਗਈ।
ਇਕ ਹੋਰ ਕਾਰ ਸਵਾਰ ਜਖ਼ਮੀ:ਵਿਜੈ ਕੁਮਾਰ ਨੇ ਦੱਸਿਆ ਕਿ ਸਾਹਮਣੇ ਗ਼ਲਤ ਪਾਸਿਓ ਆ ਰਹੇ ਟੈਂਕਰ ਨੇ ਓਵਰਟੇਕ ਕਰਦੀ ਕਾਰ ਨੂੰ ਟੱਕਰ ਮਾਰ ਦਿੱਤੀ, ਉਹ ਕਾਰ ਮੇਰੀ ਕਾਰ ਵਿੱਚ ਆ ਕੇ ਵਜੀ। ਜਖਮੀ ਸੁਨਾਮ ਵੱਲ ਜਾ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ। ਉਸ ਨੇ ਦੱਸਿਆ ਕਿ ਉਹ ਵੀ ਕਾਰ ਵਿੱਚ ਫਸ ਗਿਆ ਸੀ ਜਿਸ ਨੂੰ ਉੱਥੇ ਮੌਜੂਦ ਲੋਕਾਂ ਨੇ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਜਖਮੀ ਵਿਜੈ ਕੁਮਾਰ ਦੀ ਲੱਤ ਫ੍ਰੈਕਚਰ ਹੋ ਗਈ ਹੈ। ਵਿਜੈ ਨੇ ਦੱਸਿਆ ਕਿ ਜਿਸ ਕਾਰ ਦੀ ਟੱਕਰ ਹੋਈ ਉਸ ਵਿੱਚ 6 ਜਣੇ ਸਵਾਰ ਦੱਸੇ ਜਾ ਰਹੇ ਹਨ।
ਸੰਗਰੂਰ ਦੇ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਪੁਲਿਸ ਉਨ੍ਹਾਂ ਦੇ ਹਸਪਤਾਲ ਵਿੱਚ 1 ਬੱਚੇ ਸਣੇ 6 ਲੋਕਾਂ ਦੀਆਂ ਲਾਸ਼ਾਂ ਲੈ ਕੇ ਆਏ ਸਨ ਜਿਨ੍ਹਾਂ ਚੋਂ 3 ਇੱਥੇ ਅਤੇ 3 ਲਾਸ਼ਾਂ ਸੁਨਾਮ ਭੇਜੀਆਂ ਗਈਆਂ ਹਨ। ਮ੍ਰਿਤਕ ਲੋਕ ਸੁਨਾਮ ਦੇ ਹੀ ਰਹਿਣ ਵਾਲੇ ਹਨ।