ਪੰਜਾਬ

punjab

ETV Bharat / state

MLA Husbands are Inaugurating: ਮਹਿਲਾ ਵਿਧਾਇਕਾ ਦੇ ਪਤੀ ਕਰ ਰਹੇ ਮੀਟਿੰਗਾਂ! ਪਤਨੀ ਦੇ ਅਹੁਦੇ ਦਾ ਪਤੀ "ਪ੍ਰਧਾਨ" ਕਿਉਂ? - ਵਿਧਾਇਕਾ ਨਰਿੰਦਰ ਕੌਰ ਭਰਾਜ

ਪੰਜਾਬ ਵਿਚ ਆਮ ਆਦਮੀ ਦੀ ਪਾਰਟੀ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਕੇ ਹਦਾਇਤ ਕੀਤੀ ਗਈ ਸੀ ਕਿ ਮਹਿਲਾ ਸਰਪੰਚ ਜਾਂ ਵਿਧਾਇਕ ਦਾ ਪਤੀ ਕਿਸੇ ਵੀ ਸਰਕਾਰੀ ਸਮਾਗਮ ਵਿਚ ਜਾ ਕੇ ਉਦਘਾਟਨ ਜਾਂ ਮੀਟਿੰਗ ਨਹੀਂ ਕਰ ਸਕਣਗੇ, ਪਰ 'ਆਪ' ਪਾਰਟੀ ਦੀ ਹੀ ਮਹਿਲਾ ਵਿਧਾਇਕ ਦੇ ਪਤੀ ਇਕ ਸਮਾਗਮ ਵਿਚ ਉਦਘਾਟਨ ਕਰਦੇ ਨਜ਼ਰ ਆ ਰਹੇ ਹਨ। ਤਸਵੀਰਾਂ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ।

Inauguration and meetings held by the husband of the female MLA
ਮਹਿਲਾ ਵਿਧਾਇਕਾ ਦੇ ਪਤੀ ਕਰ ਰਹੇ ਮੀਟਿੰਗਾਂ

By

Published : Feb 10, 2023, 3:57 PM IST

ਮਹਿਲਾ ਵਿਧਾਇਕਾ ਦੇ ਪਤੀ ਕਰ ਰਹੇ ਮੀਟਿੰਗਾਂ

ਸੰਗਰੂਰ :ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਕਿਸੇ ਵੀ ਪਿੰਡ ਦੀ ਮਹਿਲਾ ਸਰਪੰਚ ਦਾ ਪਤੀ ਕਿਸੇ ਸਰਕਾਰੀ ਸਮਾਗਮ 'ਚ ਸਰਪੰਚ ਦੇ ਤੌਰ 'ਤੇ ਸ਼ਿਰਕਤ ਨਹੀਂ ਕਰ ਸਕਦਾ ਪਰ ਹੁਣ ਦੂਜੇ ਪਾਸੇ ਆਪ ਸਰਕਾਰ ਦੇ ਵਿਧਾਇਕ ਹੀ ਸਰਕਾਰੀ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ, ਜਿੱਥੇ ਆਪ ਵਿਧਾਇਕਾਂ ਦੇ ਪਤੀ ਹੀ ਉਦਘਾਟਨ ਕਰ ਰਹੇ ਹਨ।

ਆਪ ਵਿਧਾਇਕਾ ਦੇ ਪਤੀ ਵੱਲੋਂ ਕੀਤਾ ਜਾ ਰਿਹਾ ਉਦਘਾਟਨ :ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਪਤੀ ਮਨਦੀਪ ਸਿੰਘ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਵਿਧਾਇਕਾਂ ਦੇ ਪਤੀ ਹਲਕੇ ਵਿੱਚ ਲੋਕਾਂ ਨੂੰ ਮਿਲ ਰਹੇ ਹਨ ਤੇ ਨਾਲ ਹੀ ਸਰਕਾਰੀ ਕੰਮਾਂ ਦੇ ਉਦਘਾਟਨ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਹੁਣ ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਤਿਆਰੀ ਕਰ ਰਹੀਆਂ ਹਨ। ਸੰਗਰੂਰ ਦੀ ਸਬਜ਼ੀ ਮੰਡੀ ਵਿੱਚ ਸੀਸੀ ਫਲੋਰਿੰਗ ਦਾ ਉਦਘਾਟਨ ਕੀਤਾ ਗਿਆ ਹੈ। ਵਿਧਾਇਕ ਨਰਿੰਦਰ ਕੌਰ ਭਰਾਜ ਦੇ ਪਤੀ ਮਨਦੀਪ ਸਿੰਘ ਉਦਘਾਟਨ ਕਰਨ ਪੁੱਜੇ। ਖਾਸ ਗੱਲ ਇਹ ਹੈ ਕਿ ਉਦਘਾਟਨ ਲਈ ਲਗਾਈ ਗਈ ਸਲੈਬ 'ਤੇ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਨਾਂ ਸੀ ਪਰ ਉਦਘਾਟਨ ਪਤੀ ਮਨਦੀਪ ਸਿੰਘ ਨੇ ਕੀਤਾ।

ਇਹ ਵੀ ਪੜ੍ਹੋ :Teaching Poor Children: ਸਮਾਜ ਸੇਵੀ ਦਾ ਉਪਰਾਲਾ, ਗ਼ਰੀਬ ਬੱਚਿਆਂ ਦੇ ਚੰਗੇ ਭਵਿੱਖ ਲਈ ਖੋਲ੍ਹੇ 6 ਸਿੱਖਿਆ ਸੈਂਟਰ


"ਆਪ" ਵੱਲੋਂ ਜਾਰੀ ਕੀਤਾ ਗਿਆ ਸੀ ਨੋਟੀਫਿਕੇਸ਼ਨ :ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਵਿਭਾਗ ਨੇ ਬੀਤੇ ਸਮੇਂ ਪੰਚ, ਸਰਪੰਚ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ‘ਚ ਚੁਣ ਕੇ ਆਈਆਂ ਔਰਤਾਂ ਦੀ ਜਗ੍ਹਾ ਉਨ੍ਹਾਂ ਦੇ ਪਤੀ, ਭਾਈ ਜਾਂ ਪੁੱਤਰ ਆਦਿ ਦੀ ਮੀਟਿੰਗਾਂ ‘ਚ ਹਾਜ਼ਰੀ ਬੰਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਸੀ ਕਿ ਜੇਕਰ ਕੋਈ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੁਣ ਇਸ ਮੁੱਦੇ ਨੂੰ ਲੈ ਕੇ ਭਾਜਪਾ ਨੇ ਮਾਨ ਸਰਕਾਰ ਤੇ ਸਵਾਲ ਉਠਾਏ ਹਨ ਕਿ ਮਾਨ ਸਰਕਾਰ ਵਿਧਾਇਕ ਦੇ ਪਤੀ ਤੇ ਕਾਰਵਾਈ ਕਰਨ ।ਜਾ ਫਿਰ ਮਾਮਲਾ ਨੂੰ ਅਣਗੌਲਿਆਂ ਕਰਨ ਗਏ। ਜਿਸ ਤਰੀਕੇ ਨਾਲ ਮਹਿਲਾ ਸਰਪੰਚ ਦੇ ਮਾਮਲੇ ਵਿਚ ਉਹਨਾਂ ਦੇ ਪਤੀ ਨੂੰ ਕੰਮ ਕਰਨ ਤੇ ਕਾਰਵਾਈ ਦੀ ਗੱਲ ਆਖੀ ਗਈ ਸੀ। ਕੀ ਹੋਣ ਵਿਧਾਇਕ ਦੇ ਪਤੀ ਕਰਵਾਇਆ ਹੋਵੇਗਾ।

ABOUT THE AUTHOR

...view details