ਸੰਗਰੂਰ: ਜ਼ਿਲ੍ਹੇ ਦੇ ਪਿੰਡ ਮੌੜਾਂ ਵਿੱਚ ਉਸ ਸਮੇਂ ਹਾਈਵੋਲਟੇਜ ਡਰਾਮਾ (High voltage drama ) ਵੇਖਣ ਨੂੰ ਮਿਲਿਆ ਜਦੋਂ ਦੋ ਅਧਿਆਪਕਾਂ ਦੀ ਆਪਸੀ ਲੜਾਈ(Clash between teachers ) ਤੋਂ ਬਾਅਦ ਸਕੂਲ ਦੇ ਬੱਚਿਆਂ ਨੇ ਅਧਿਆਪਕ ਹਰਪ੍ਰੀਤ ਦੇ ਹੱਕ ਵਿੱਚ ਖੜ੍ਹਦਿਆਂ ਬਾਕੀ ਸਾਰੇ ਸਟਾਫ ਨੂੰ ਤਾਲਾ ਲਗਾ ਕੇ ਸਕੂਲ ਅੰਦਰ ਬੰਦ ਕਰ ਦਿੱਤਾ। ਦੂਜੇ ਪਾਸੇ ਸਕੂਲ ਦਾ ਸਾਰਾ ਸਟਾਫ ਅਧਿਆਪਕ ਬਲਬੀਰ ਸਿੰਘ ਦੇ ਹੱਕ ਵਿੱਚ ਖੜ੍ਹਾ ਨਜ਼ਰ ਆਇਆ ।
ਦਰਅਸਲ ਪੂਰਾ ਮਾਮਲਾ 12 ਅਗਸਤ ਦਾ ਦੱਸਿਆ ਜਾ ਰਿਹਾ ਹੈ ਜਦੋਂ ਅਧਿਆਪਕ ਬਲਬੀਰ ਸਿੰਘ ਅਤੇ ਹਰਪ੍ਰੀਤ ਦੇ ਵਿਚਕਾਰ ਬਹਿਸ ਹੋਈ ਜਿਸ ਨੂੰ ਲੈ ਕੇ ਬਲਵੀਰ ਸਿੰਘ ਨੇ ਹਰਪ੍ਰੀਤ ਸਿੰਘ ਦੇ ਥੱਪੜ ਮਾਰ ਦਿੱਤਾ ਉਸ ਤੋਂ ਬਾਅਦ ਹਰਪ੍ਰੀਤ ਸਿੰਘ ਨੇ ਬਲਬੀਰ ਸਿੰਘ ਦੇ ਖ਼ਿਲਾਫ਼ ਮਾਮਲਾ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਪਰ ਇਸ ਤੋਂ ਮਗਰੋਂ ਦੋਵਾਂ ਦੇ ਵਿਚਕਾਰ ਸਮਝੌਤਾ ਹੋਣ ਤੋਂ ਬਾਅਦ ਮਾਮਲਾ ਖ਼ਤਮ ਹੋ ਗਿਆ ਸੀ।
ਪਰ ਹੁਣ ਦੋਵਾਂ ਵਿਚਕਾਰ ਫਿਰ ਬਹਿਸਬਾਜ਼ੀ ਹੋਈ ਅਤੇ ਝਗੜੇ ਦੌਰਾਨ ਅਧਿਆਪਕ ਹਰਪ੍ਰੀਤ ਸਿੰਘ ਦੀ ਪੱਗੜੀ ਉਤਾਰ ਦਿੱਤੀ ਗਈ ਅਤੇ ਜਿਸ ਤੋਂ ਬਾਅਦ ਮਾਮਲਾ ਗਰਮ ਹੋ ਗਿਆ ਅਤੇ ਬੱਚੇ ਅਧਿਆਪਕ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਖੜ੍ਹ ਗਏ ਅਤੇ ਰੋਂਦੇ ਹੋਏ ਸਕੂਲ ਦੇ ਬਾਹਰ ਪ੍ਰਦਰਸ਼ਨ ਕਰਨ ਲੱਗ (PROTEST outside the school) ਪਏ। ਬੱਚਿਆਂ ਨੇ ਸਕੂਲ ਦੇ ਮੁੱਖ ਗੇਟ ਨੂੰ ਤਾਲਾ ਵੀ ਲਗਾ ਦਿੱਤਾ।ਬੱਚਿਆਂ ਦਾ ਇਲਜ਼ਾਮ ਹੈ ਕਿ ਅਧਿਆਪਕ ਹਰਪ੍ਰੀਤ ਸਿੰਘ ਬਹੁਤ ਵਧੀਆ ਅਧਿਆਪਕ ਹਨ ਪਰ ਬਲਬੀਰ ਸਿੰਘ ਸ਼ਰਾਬ ਪੀ ਕੇ ਆਉਂਦਾ ਹੈ ਅਤੇ ਉਨ੍ਹਾਂ ਨਾਲ ਮਾੜਾ ਵਿਹਾਰ ਕਰਦਾ ਹੈ ।