ਪੰਜਾਬ

punjab

ETV Bharat / state

ਮਲੇਰਕੋਟਲਾ 'ਚ ਮਜ਼ਦੂਰਾਂ ਨੇ ਨਿੱਜੀ ਮਿੱਲ ਦੇ ਬਾਹਰ ਕੀਤਾ ਹੰਗਾਮਾ - ਮਲੇਰਕੋਟਲਾ ਦੇ ਐਸਡੀਐਮ

ਮਲੇਰਕੋਟਲਾ ਦੀ ਨਿੱਜੀ ਮਿੱਲ ਦੇ ਬਾਹਰ ਲੰਘੀ ਰਾਤ ਸੈਂਕੜੇ ਮਜ਼ਦੂਰਾਂ ਨੇ ਜ਼ਬਰਦਸਤ ਹੰਗਾਮਾ ਕੀਤਾ। ਮਜ਼ਦੂਰਾਂ ਨੇ ਆਰੋਪ ਲਗਾਏ ਕਿ ਫੈਕਟਰੀ ਚੱਲ ਰਹੀ ਹੈ ਅਤੇ ਉਸ ਦੌਰਾਨ ਉਨ੍ਹਾਂ ਨੂੰ ਤਨਖਾਹ ਬਹੁਤ ਘੱਟ ਦਿੱਤੀ ਜਾ ਰਹੀ ਹੈ।

Migrant workers protest Malerkotla
ਮਲੇਰਕੋਟਲਾ 'ਚ ਮਜ਼ਦੂਰਾਂ ਦਾ ਹੰਗਾਮਾ

By

Published : May 13, 2020, 5:01 PM IST

ਸੰਗਰੂਰ: ਮਲੇਰਕੋਟਲਾ ਵਿਖੇ ਸਥਿਤ ਵਰਧਮਾਨ ਗਰੁੱਪ ਦੀ ਅਰਿਹੰਤ ਸਪਿਨਿੰਗ ਮਿੱਲ ਵਿੱਚ ਲੰਘੀ ਰਾਤ ਸੈਂਕੜੇ ਮਜ਼ਦੂਰਾਂ ਨੇ ਜ਼ਬਰਦਸਤ ਹੰਗਾਮਾ ਕੀਤਾ। ਸਥਿਤੀ ਹੱਥੋਂ ਨਿਕਲਦੀ ਵੇਖ ਮਿੱਲ ਪ੍ਰਬੰਧਕਾਂ ਨੂੰ ਪੁਲਿਸ ਬੁਲਾਉਣੀ ਪਈ। ਮਜ਼ਦੂਰਾਂ ਨੇ ਆਰੋਪ ਲਗਾਏ ਕਿ ਫੈਕਟਰੀ ਚੱਲ ਰਹੀ ਹੈ ਅਤੇ ਉਸ ਦੌਰਾਨ ਉਨ੍ਹਾਂ ਨੂੰ ਜੋ ਤਨਖਾਹ ਦਿੱਤੀ ਜਾ ਰਹੀ ਹੈ, ਉਹ ਬਹੁਤ ਜ਼ਿਆਦਾ ਘੱਟ ਦਿੱਤੀ ਜਾ ਰਹੀ ਹੈ।

ਮਲੇਰਕੋਟਲਾ 'ਚ ਮਜ਼ਦੂਰਾਂ ਦਾ ਹੰਗਾਮਾ

ਇਸ ਦੇ ਨਾਲ ਹੀ ਮਜ਼ਦੂਰਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਰਾਸ਼ਨ ਤੇ ਇਲਾਜ ਦੇ ਲਈ ਬਾਹਰ ਜਾਣ ਦੀ ਇਜ਼ਾਜਤ ਨਹੀਂ ਹੈ ਅਤੇ ਉਨ੍ਹਾਂ ਨੂੰ ਮਿੱਲ ਵਿੱਚੋਂ ਮਹਿੰਗਾ ਰਾਸ਼ਨ ਦਿੱਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਉਨ੍ਹਾਂ ਨੇ ਰਾਤ ਨੂੰ ਹੰਗਾਮਾ ਕਰ ਦਿੱਤਾ ਅਤੇ ਤੋੜਫੋੜ ਕਰਨ ਤੋਂ ਬਾਅਦ ਇਹ ਪ੍ਰਵਾਸੀ ਮਜ਼ਦੂਰ ਮਿੱਲ ਤੋਂ ਬਾਹਰ ਸੜਕ 'ਤੇ ਆ ਗਏ।

ਜਿਸ ਤੋਂ ਬਾਅਦ ਭਾਰੀ ਪੁਲਿਸ ਫੋਰਸ ਬੁਲਾਉਣੀ ਪਈ, ਇੱਥੋਂ ਤੱਕ ਕਿ ਮਲੇਰਕੋਟਲਾ ਦੇ ਐਸਡੀਐਮ ਵਿਕਰਮਜੀਤ ਸਿੰਘ ਪਾਂਥੇ ਵੀ ਪਹੁੰਚੇ, ਜਿਨ੍ਹਾਂ ਨੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਇਹ ਵਾਅਦਾ ਕੀਤਾ ਕਿ ਉਹ ਕੱਲ ਤੋਂ ਮਿੱਲ ਨਹੀਂ ਚੱਲਣ ਦੇਣਗੇ ਅਤੇ ਜਿੰਨ੍ਹਾਂ ਮਜ਼ਦੂਰਾਂ ਦਾ ਬਕਾਇਆ ਹੈ ਉਨ੍ਹਾਂ ਨੂੰ ਸਾਰਾ ਬਕਾਇਆ ਦਿਵਾਉਣਗੇ।

ਇਹ ਵੀ ਪੜੋ: ਸੁਖਜਿੰਦਰ ਰੰਧਾਵਾ ਨੇ ਮਿਲਾਈ ਰਾਜਾ ਵੜਿੰਗ ਦੀ ਹਾਂ 'ਚ ਹਾਂ, ਕਰਨ ਅਵਤਾਰ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ

ਇਸ ਸਭ ਨੂੰ ਦੇਖਦੇ ਹੋਏ ਜਦੋਂ ਹੰਗਾਮਾ ਨਾ ਖਤਮ ਹੋਇਆ ਤਾਂ ਮਲੇਰਕੋਟਲਾ ਦੇ ਐੱਸਪੀ ਮਨਜੀਤ ਸਿੰਘ ਬਰਾੜ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਲੇਬਰ ਨੂੰ ਸ਼ਾਂਤ ਕੀਤਾ। ਮੀਡੀਆ ਨਾਲ ਗੱਲਬਾਤ ਦੌਰਾਨ ਮਨਜੀਤ ਬਰਾੜ ਨੇ ਕਿਹਾ ਕਿ ਜੇਕਰ ਮਿੱਲ ਮਾਲਕ ਦੇ ਪ੍ਰਬੰਧਕਾਂ ਦੀ ਗਲਤੀ ਹੋਈ ਤਾਂ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਜੇਕਰ ਕੋਈ ਅੰਦਰ ਮਿਲਦੇ ਕੰਟੀਨ ਦੇ ਵਿੱਚ ਰਾਸ਼ਨ ਮਹਿੰਗੇ ਭਾਅ ਵੇਚ ਰਿਹਾ ਹੈ ਤਾਂ ਉਸ 'ਤੇ ਵੀ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ।

ABOUT THE AUTHOR

...view details