ਸੰਗਰੂਰ: ਦਿੜ੍ਹਬਾ ਵਿਖੇ ਦਿਨ ਦਿਹਾੜੇ ਕੌਮਾਂਤਰੀ ਰਾਜ ਮਾਰਗ ਅਤੇ ਟਾਇਰਾਂ ਦੀ ਦੁਕਾਨ ਕਰਦੇ ਦੁਕਾਨਦਾਰ ਨੂੰ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਰਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਪ੍ਰਾਪਤ ਵੇਰਵਿਆ ਅਨੁਸਾਰ ਰਾਜੂ ਟਾਇਰ ਪਲਾਜਾ ਦਾ ਮਾਲਕ ਰਾਜੂ ਬਰਮਾ ਦੁਕਾਨ ਉੱਤੇ ਬੈਠਾ ਸੀ। ਇਸ ਦੌਰਾਨ 3-4 ਹਮਲਾਵਰ ਆਏ ਅਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਨੌਜਵਾਨ ਰਾਜੂ ਨੇ ਭੱਜ ਕੇ ਆਪਣੇ-ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤੇ ਅਤੇ ਘੇਰ ਕੇ ਕੁੱਟਮਾਰ ਕੀਤੀ। ਇਸ ਕੁੱਟਮਾਰ ਦੌਰਾਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਨ ਵਾਲੇ ਨਕਾਬਪੋਸ਼ ਮੌਕੇ ਤੋ ਫਰਾਰ ਹੋ ਗਏ।
ਪੀੜਤ ਦੀ ਨਹੀਂ ਸੀ ਕਿਸੇ ਨਾਲ ਰੰਜਿਸ਼:ਜ਼ਖ਼ਮੀ ਨੌਜਵਾਨ ਦੇ ਚਾਚੇ ਦਾ ਕਹਿਣਾ ਹੈ ਕਿ ਉਸ ਦਾ ਭਤੀਜਾ ਸ਼ਰੀਫ ਨੌਜਵਾਨ ਸੀ ਅਤੇ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਜਾਂ ਦੁਸ਼ਮਣੀ ਵੀ ਨਹੀਂ ਸੀ। ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਪੀੜਤ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਸੀ ਅਤੇ ਥੋੜ੍ਹੇ ਦਿਨ ਪਹਿਲਾਂ ਕੁੱਝ ਸਿਹਤਯਾਬ ਹੋਕੇ ਦੁਕਾਨ ਉੱਤੇ ਮੁੜ ਪਰਤਿਆ ਸੀ ਪਰ ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਨਿਸ਼ਾਨਾ ਬਣਾ ਲਿਆ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਲਾਕੇ ਵਿੱਚ ਗੁੰਡਾ ਪਰਵਿਰਤੀ ਦੇ ਲੋਕ ਬੇਪਰਵਾਹ ਹੋਕੇ ਘੁੰਮ ਰਹੇ ਨੇ ਇਸ ਲਈ ਵਾਰਦਾਤਾਂ ਹੋ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕ ਕੇ ਮਸਲਾ ਹੱਲ ਕਰਨਾ ਚਾਹੀਦਾ ਹੈ।