ਸੰਗਰੂਰ: ਸੀਏਏ ਤੇ ਐਨਆਰਸੀ ਕਾਨੂੰਨ ਨੂੰ ਹਟਾਉਣ ਲਈ ਵੱਖ-ਵੱਖ ਜਥੇਬੰਦੀਆਂ ਤੇ ਭਾਈਚਾਰਿਆਂ ਵੱਲੋਂ ਗਣੰਤਤਰ ਦਿਵਸ ਤੋਂ ਇੱਕ ਦਿਨ ਪਹਿਲਾਂ 25 ਜਨਵਰੀ ਨੂੰ ਪੰਜਾਬ ਬੰਦ ਕੀਤਾ ਗਿਆ। ਪੰਜਾਬ ਬੰਦ 'ਤੇ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਇਲਾਵਾ ਹੋਰ ਵੀ ਕਈ ਪਾਰਟੀਆਂ ਸ਼ਾਮਿਲ ਹੋਈਆਂ।
ਮਲੇਰਕੋਟਲਾ ਸ਼ਹਿਰ 'ਚ ਪੰਜਾਬ ਦੇ ਬੰਦ ਹੋਣ ਦਾ ਖਾਸਾ ਅਸਰ ਦੇਖਿਆ ਗਿਆ। ਜਿੱਥੇ ਬਾਜ਼ਾਰ ਦੀਆਂ ਦੁਕਾਨਾਂ, ਸਬਜ਼ੀ ਮੰਡੀਆਂ ਮੁਕੰਮਲ ਤਰੀਕੇ ਨਾਲ ਬੰਦ ਹਨ। ਇਸ ਦੇ ਨਾਲ ਹੀ ਸ਼ਹਿਰ ਦੇ ਬੱਸ ਸਟੈਂਡ ਵੀ ਪੂਰਨਤੌਰ ਤੇ ਖਾਲੀ ਨਜ਼ਰ ਦੇਖੇ ਗਏ। ਇਸ ਨਾਲ ਆਵਾਜਈ ਸੇਵਾ ਨੂੰ ਬੰਦ ਕੀਤਾ ਗਿਆ। ਪੰਜਾਬ ਬੰਦ ਮੌਕੇ ਮਲੇਰਕੋਟਲਾ 'ਚ ਹਰ ਭਾਈਚਾਰੇ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।