ਮਲੇਰਕੋਟਲਾ: ਪਿੰਡ ਕੁਠਾਲਾ 'ਚ 'ਗੁਰਦੁਆਰਾ ਸਾਹਿਬ ਜੀ ਸ਼ਹੀਦੀ' 'ਚ ਸਿੱਖਾਂ ਵੱਲੋਂ ਪਿੰਡ ਦੇ ਸਮੂਹ ਮੁਸਲਿਮ ਭਾਈਚਾਰੇ ਲਈ ਰੋਜ਼ਾ ਇਫ਼ਤਾਰੀ ਕੀਤੀ ਗਈ।
'ਏਕ ਨੂਰ ਤੇ ਸਭ ਜਗ ਉਪਜਿਆ' ਨੂੰ ਕੀਤਾ ਸਾਰਥਕ - malerkotla
ਮਲੇਰਕੋਟਲਾ ਦੇ ਪਿੰਡ ਕੁਠਾਲਾ ਵਿੱਚ ਆਪਸੀ ਭਾਈਚਾਰੇ ਦੀ ਮਿਸਾਲ ਮੁੜ ਵੇਖਣ ਨੂੰ ਮਿਲੀ ਹੈ। ਇੱਥੇ ਸਿੱਖਾਂ ਵੱਲੋਂ ਮੁਸਲਮਾਨਾਂ ਦੇ ਰੋਜ਼ੇ ਖੁਲਵਾਏ ਗਏ। ਇਨ੍ਹਾਂ ਹੀ ਨਹੀਂ ਗੁਰੂਦੁਆਰਾ ਸਾਹਿਬ ਵਿਖੇ ਮੁਸਲਮਾਨਾਂ ਵੱਲੋਂ ਨਮਾਜ਼ ਵੀ ਅਦਾ ਕੀਤੀ ਗਈ।
ਫ਼ੋਟੋ
ਇਸ ਮੌਕੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਪਿੰਡ ਕੁਠਾਲਾ 'ਚ ਸਭ ਧਰਮਾਂ ਦੇ ਲੋਕ ਭਾਈਚਾਰਕ ਸਾਂਝ ਨਾਲ ਰਹਿੰਦੇ ਹਨ ਤੇ ਹਰ ਇੱਕ ਧਰਮ ਦੇ ਸਮਾਗਮ ਵਿੱਚ ਸ਼ਿਰਕਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਰੋਜ਼ਾ ਇਫ਼ਤਾਰੀ 'ਚ ਵੱਡੀ ਗਿਣਤੀ 'ਚ ਪਿੰਡ ਦੇ ਰੋਜ਼ਾਦਾਰਾਂ ਤੇ ਸਮੂਹ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ।
ਇਸ ਦੇ ਨਾਲ ਹੀ ਸਿੱਖਾਂ ਨੇ ਮੁਸਲਮਾਨ ਭਰਾਵਾਂ ਦੇ ਆਪਣੀ ਹੱਥੀਂ ਖਾਣਾ ਖਵਾ ਕੇ ਰੋਜ਼ੇ ਖੁੱਲ੍ਹਵਾਏ। ਇਸ ਬਾਰੇ ਮੋਲਵੀ ਨੇ ਕਿਹਾ ਕਿ ਜੋ ਸਿੱਖਾਂ ਨੇ ਮੁਸਲਿਮ ਭਾਈਚਾਰੇ ਲਈ ਰੋਜ਼ਾ ਇਫ਼ਤਾਰ ਦਾ ਪ੍ਰੋਗਰਾਮ ਕੀਤਾ, ਉਹ ਬਹੁਤ ਹੀ ਸ਼ਲਾਘਾਯੋਗ ਹੈ।
Last Updated : Jun 1, 2019, 12:01 AM IST