ਸੰਗਰੂਰ: ਜ਼ਿਲ੍ਹਾ ਵਿੱਚ ਢੀਂਡਸਾ ਪਰਿਵਾਰ ਪੰਥਕ ਰੈਲੀ ਨੂੰ ਸੰਬੋਧਨ ਕਰੇਗਾ ਅਤੇ ਨਾਲ ਹੀ ਇਸ ਇਲਾਕੇ ਵਿੱਚ ਆਪਣੀ ਪਕੜ ਨੂੰ ਵਿਰੋਧੀਆਂ ਨੂੰ ਵਿਖਾਉਣ ਦਾ ਯਤਨ ਕਰੇਗਾ।
ਮੈਂ ਅਕਾਲੀਆਂ ਨੂੰ ਅੱਜ ਠੋਕਵੇਂ ਜਵਾਬ ਦੇਵਾਂਗਾ: ਢੀਂਡਸਾ ਰੈਲੀ ਤੋਂ ਸੁਖਦੇਵ ਸਿੰਘ ਢੀਂਡਸਾ ਨੇ ਦੱਸਿਆ ਕਿ ਇਹ ਪੰਥਕ ਰੈਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀ ਦਲ ਤੋ ਮੁਕਤ ਕਰਨ ਦੇ ਲਈ ਹੈ। ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਦਾ ਖ਼ੁਲਾਸਾ ਕਰਨ ਲਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਜਗ੍ਹਾ ਇਸ ਲਈ ਚੁਣੀ ਹੈ ਕਿਉਂਕਿ ਵਰਕਰਾਂ ਦੀ ਮੰਗ ਸੀ ਕਿ ਜੋ ਰੈਲੀ ਅਕਾਲੀ ਦਲ ਨੇ ਇਸ ਜਗ੍ਹਾ ਤੇ ਕੀਤੀ ਸੀ ਤਾਂ ਅਸੀਂ ਵੀ ਓਥੇ ਹੀ ਕਰੀਏ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਸ ਰੈਲੀ ਵਿੱਚ ਸ੍ਰੋਮਣੀ ਅਕਾਲੀ ਦਲ ਵੱਲੋਂ ਭੋਗ ਪਾਏ ਗਏ ਵਾਲੇ ਬਿਆਨ ਦਾ ਜਵਾਬ ਦੇਣਗੇ। ਇਸ ਦੇ ਨਾਲ ਹੀ ਕਿਹਾ ਕਿ ਅਕਾਲੀਆਂ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਉਹ ਕਾਂਗਰਸ ਦੇ ਨਾਲ ਹਨ ਇਸ ਦਾ ਵੀ ਉਨ੍ਹਾਂ ਨੂੰ ਢੁਕਵਾਂ ਜਵਾਬ ਦਿੱਤਾ ਜਾਵੇਗਾ।