ਸੰਗਰੂਰ: ਦੇਸ਼ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਚੱਲਦੇ ਆਪਣੇ ਪ੍ਰਬੰਧਾਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਰਕਾਰ ਆਪਣੀ ਪਿੱਠ ਥਪਥਪਾਉਂਦੀ ਨਹੀ ਥੱਕਦੀ ਪਰ ਸੰਗਰੂਰ ਦੇ ਘਾਬਦਾਂ ਸੈਂਟਰ ਦੇ ਪ੍ਰਬੰਧਕਾਂ ਨੇ ਸੰਗਰੂਰ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਆਈਸੋਲੇਟ ਕੀਤੇ ਡਾਕਟਰ ਨੂੰ ਖਾਣੇ ਵਿੱਚ ਦਿੱਤੀ 'ਮੱਖੀ', ਵੀਡੀਓ ਵਾਇਰਲ - sangrur viral video
ਕੋਵਿਡ ਸੈਂਟਰ ਦੇ ਵਿੱਚ ਦਾਖ਼ਲ ਇੱਕ ਡਾਕਟਰ ਨੇ ਉਥੇ ਦੀ ਇੱਕ ਵੀਡੀਓ ਬਣਾ ਕਰ ਵਾਇਰਲ ਕੀਤੀ ਹੈ ਜਿਸ ਦੇ ਵਿੱਚ ਡਾਕਟਰ ਨੇ ਦੱਸਿਆ ਕਿ ਉਸ ਨੂੰ ਬ੍ਰੇਕ ਫਾਸਟ ਦੇ ਵਿੱਚ ਮੱਖੀ ਪਰੋਸੀ ਗਈ ਹੈ। ਜਦੋਂ ਕਿ ਸਥਾਨਕ ਡਿਪਟੀ ਕਮਿਸ਼ਨਰ ਨੇ ਇਸ ਗੱਲ ਨੂੰ ਨਕਾਰਿਆ ਹੈ।
ਸੈਂਟਰ ਦੇ ਵਿੱਚ ਦਾਖ਼ਲ ਇੱਕ ਡਾਕਟਰ ਨੇ ਉਥੇ ਦੀ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ ਜਿਸ ਦੇ ਵਿੱਚ ਡਾਕਟਰ ਨੇ ਦੱਸਿਆ ਕਿ ਉਸ ਨੂੰ ਸਵੇਰ ਦੇ ਖਾਣੇ ਵਿੱਚ ਮੱਖੀ ਪਰੋਸੀ ਗਈ ਹੈ ਜਿਸ ਦੀ ਸੂਚਨਾ ਦੇਣ 'ਤੇ ਵੀ ਉਸ ਦਾ ਬ੍ਰੇਕਫਾਸਟ ਨਹੀਂ ਬਦਲਿਆ ਗਿਆ।
ਇਸ ਸਬੰਧੀ ਜਦੋਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਮਵੀਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈ। ਡਾਕਟਰ ਜਾਣਬੁੱਝ ਕੇ ਕਰ ਰਹੇ ਹਨ ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਘਰੇ ਹੀ ਆਈਸੋਲੇਟ ਕੀਤਾ ਜਾਵੇ ਤੇ ਇਸ ਵੀਡੀਓ ਨੂੰ ਝੂਠਾ ਦੱਸਿਆ ਅਤੇ ਸਾਰੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਇਹ ਜਿਹਾ ਨਾ ਕਰਨ।